ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language

In this article, we are providing information about Diwali in Punjabi. Short Essay on Diwali in Punjabi Language. ਦੀਵਾਲੀ ਤੇ ਲੇਖ ਪੰਜਾਬੀ ਵਿੱਚ, Diwali par Punjabi Nibandh, Paragraph on Diwali in Punjabi

Checkout – Diwali Essay in Hindi

ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language

Essay on Diwali in Punjabi

( Essay-1 ) Short Essay on Diwali in Punjabi

Diwali Paragraph in Punjabi

ਦਿਵਾਲੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਆਏ ਸਾਲ ਕਤੱਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਦਿਵਾਲੀ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਦਿਨ ਰਾਮ ਚੰਦਰ ਜੀ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁਧਿਆ ਵਾਪਿਸ ਆਏ ਸਨ। ਸਿੱਖਾਂ ਦੇ ਛੇਵੇਂ ਗੁਰੂ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਦਿਨ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਆਏ ਸਨ।

ਦਿਵਾਲੀ ਤੋਂ ਕਈ ਦਿਨ ਪਹਿਲਾਂ ਹੀ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦੀ ਸਫ਼ਾਈ ਕਰਦੇ ਹਨ। ਦਿਵਾਲੀ ਵਾਲੇ ਦਿਨ ਬਜ਼ਾਰਾਂ ਵਿੱਚ ਬਹੁਤ ਰੌਣਕ ਹੁੰਦੀ ਹੈ। ਬੱਚੇ ਬਜ਼ਾਰੋਂ ਮਠਿਆਈ ਅਤੇ ਪਟਾਕੇ ਖਰੀਦ ਕੇ ਲਿਆਂਦੇ ਹਨ।

ਰਾਤ ਨੂੰ ਚਾਰੇ ਪਾਸੇ ਮੋਮਬੱਤੀਆਂ ਦੀ ਰੌਸ਼ਨੀ ਦੇਖਣ ਨੂੰ ਮਿਲਦੀ ਹੈ। ਮੰਦਰਾਂ ਅਤੇ ਗੁਰਦਵਾਰਿਆਂ ਵਿੱਚ ਵੀ ਦੀਵੇ ਅਤੇ ਮੋਮਬੱਤੀਆਂ ਨਾਲ ਦੀਪਮਾਲਾ ਕੀਤੀ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਦਿਵਾਲੀ ਦੇਖਣ ਵਾਲੀ ਹੁੰਦੀ ਹੈ। ਸਰੋਵਰ ਵਿੱਚ ਰੌਸ਼ਨੀਆਂ ਦਾ ਪ੍ਰਛਾਵਾ ਦਿਲ ਨੂੰ ਟੁੰਬਦਾ ਹੈ।

ਦਿਵਾਲੀ ਵਾਲੇ ਦਿਨ ਲੋਕ ਨਵੇਂ ਕੱਪੜੇ ਪਾਉਂਦੇ ਹਨ। ਔਰਤਾਂ ਨਵੇਂ ਬਰਤਨ ਖਰੀਦਦੀਆਂ ਹਨ।

ਰਾਤ ਨੂੰ ਬੱਚੇ ਅਤੇ ਵੱਡੇ ਪਟਾਕੇ ਚਲਾਉਂਦੇ ਹਨ। ਚਾਰੇ ਪਾਸੇ ਪਟਾਕਿਆਂ ਦੀ ਠੂਹ-ਠਾਹ ਸੁਣਾਈ ਦਿੰਦੀ ਹੈ। ਅਸਮਾਨ ਵਿੱਚ ਉੱਡਦੀਆਂ ਆਤਸ਼ਬਾਜ਼ੀਆਂ ਦੀ ਰੌਸ਼ਨੀ ਬੜੀ ਚੰਗੀ ਲਗਦੀ ਹੈ। ਛੋਟੇ ਬੱਚਿਆਂ ਦੇ ਹੱਥਾਂ ਵਿੱਚ ਜਗਦੀਆਂ ਫੁਲਝੜੀਆਂ ਦਾ ਆਪਣਾ ਹੀ ਨਜ਼ਾਰਾ ਹੁੰਦਾ ਹੈ। ਪਟਾਕੇ ਧਿਆਨ ਨਾਲ ਚਲਾਉਣੇ ਚਾਹੀਦੇ ਹਨ। ਕਈ ਵਾਰ ਇਹਨਾਂ ਨਾਲ ਅੱਗ ਵੀ ਲਗ ਜਾਂਦੀ ਹੈ।

ਹਿੰਦੂ ਲੋਕ ਇਸ ਦਿਨ ਲੱਛਮੀ ਦੀ ਪੂਜਾ ਕਰਦੇ ਹਨ। ਕਈ ਲੋਕ ਰਾਤ ਨੂੰ ਘਰ ਦੇ ਬੂਹੇ ਖੁੱਲ੍ਹੇ ਛੱਡ ਦਿੰਦੇ ਹਨ। ਉਹ ਕਹਿੰਦੇ ਹਨ ਕਿ ਲੱਛਮੀ ਦੇਵੀ ਇਸ ਦਿਨ ਸਾਰੇ ਘਰਾਂ ਦਾ ਚੱਕਰ ਲਾਉਂਦੀ ਹੈ। ਅੰਮ੍ਰਿਤਸਰ ਦੀ ਦਿਵਾਲੀ ਸੰਬੰਧੀ ਕਿਹਾ ਜਾਂਦਾ ਹੈ :- ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ

ਕਈ ਮੂਰਖ ਲੋਕ ਇਸ ਖੁਸ਼ੀ ਭਰੇ ਦਿਨ ਸ਼ਰਾਬ ਪੀਂਦੇ ਅਤੇ ਜੂਆ ਖੇਡਦੇ ਹਨ। ਇਸ ਖੁਸ਼ੀ ਦੇ ਤਿਉਹਾਰ ‘ਤੇ ਅਜਿਹੇ ਭੈੜੇ ਕੰਮ ਨਹੀਂ ਕਰਨੇ ਚਾਹੀਦੇ ਹਨ।

ਦਿਵਾਲੀ ਦਾ ਪਵਿੱਤਰ ਤਿਉਹਾਰ ਸਭ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ।

10 Lines on Diwali in Punjabi

( Essay-2 ) Diwali Essay in Punjabi Language with headings

ਭੂਮਿਕਾ- ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਇਹ ਮੇਲੇ ਅਤੇ ਤਿਉਹਾਰ ਸਾਡੇ – ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕੇ ਹਨ।

ਦੀਵਾਲੀ ਮਨਾਉਣ ਦੇ ਕਾਰਨ- ਦੀਵਾਲੀ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਹਿੰਦੂ ਲੋਕ – ਇਸ ਨੂੰ ਇਸ ਲਈ ਮਨਾਉਂਦੇ ਹਨ ਕਿਉਂਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ, ਚੌਦਾਂ ਸਾਲ ਦਾ ਬਣਵਾਸ ਕੱਟ ਕੇ ਆਪਣੀ ਪਤਨੀ ਸੀਤਾ ਜੀ ਤੇ ਭਰਾ ਲਛਮਣ ਸਮੇਤ ਅਯੁੱਧਿਆ ਪਰਤੇ ਸਨ। ਲੋਕਾਂ ਨੇ ਉਹਨਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਦੀਪ-ਮਾਲਾ ਕੀਤੀ ਸੀ। ਸਿੱਖ ਇਸ ਤਿਉਹਾਰ ਨੂੰ ਇਸ ਲਈ ਮਨਾਉਂਦੇ ਹਨ ਕਿਉਂਕਿ ਸਿੱਖਾਂ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਵਾਪਸ ਅੰਮ੍ਰਿਤਸਰ ਆਏ ਸਨ। ਸਿੱਖ ਸੰਗਤਾਂ ਨੇ ਗੁਰੂ ਜੀ ਦੇ ਵਾਪਸ ਆਉਣ ਦੀ ਖ਼ੁਸ਼ੀ ਵਿੱਚ ਘਿਓ ਦੇ ਦੀਵੇ ਬਾਲੇ ਸਨ। ਇਸੇ ਲਈ ਇਸ ਨੂੰ ‘ਬੰਦੀ ਛੋੜ ਦਿਵਸ’ ਦੇ ਰੂਪ ਵਿੱਚ ਅੰਮ੍ਰਿਤਸਰ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ। ਇਸ ਲਈ ਪ੍ਰਸਿੱਧ ਹੈ “ਦਾਲ-ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ

ਬਜ਼ਾਰਾਂ ਦੀ ਰੌਣਕ- ਦੀਵਾਲੀ ਵਾਲੇ ਦਿਨ ਬਜ਼ਾਰਾਂ ਵਿੱਚ ਬੜੀ ਰੌਣਕ ਹੁੰਦੀ ਹੈ। ਬਜ਼ਾਰਾਂ ਵਿੱਚ ਖ਼ੂਬ ਚਹਿਲ-ਪਹਿਲ ਹੁੰਦੀ ਹੈ। ਦੁਕਾਨਾਂ ਸਜੀਆਂ ਹੁੰਦੀਆਂ ਹਨ। ਲੋਕ ਪਟਾਕੇ, ਤੋਹਫ਼ੇ, ਸਜਾਵਟ ਦਾ ਸਮਾਨ ਅਤੇ ਮਿਠਿਆਈਆਂ ਖ਼ਰੀਦਦੇ ਹਨ।

ਰਾਤ ਦਾ ਨਜ਼ਾਰਾ- ਦੀਵਾਲੀ ਦੀ ਰਾਤ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਲੋਕ ਘਰਾਂ ਦੀਆਂ ਛੱਤਾਂ ਉੱਪਰ ਦੀਵੇ, ਮੋਮਬੱਤੀਆਂ ਅਤੇ ਬਿਜਲੀ ਦੀਆਂ ਲੜੀਆਂ ਲਗਾਉਂਦੇ ਹਨ। ਹਰ ਪਾਸੇ ਜਗ-ਮਗ ਜਗ-ਮਗ ਹੋ ਰਹੀ ਹੁੰਦੀ ਹੈ। ਰਾਤ ਹੁੰਦਿਆਂ ਹੀ ਸਾਰੇ ਪਾਸੇ ਪਟਾਕਿਆਂ ਦੀਆਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਲੋਕ ਪਟਾਕੇ, ਫੁਲਝੜੀਆਂ ਅਤੇ ਹਵਾਈਆਂ ਚਲਾਉਂਦੇ ਹਨ। ਲੋਕ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਜਾ ਕੇ ਦੀਪਮਾਲਾ ਕਰਦੇ ਹਨ। ਰਾਤ ਨੂੰ ਘਰਾਂ ਵਿੱਚ ਲੱਛਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।

ਸਿੱਟਾ- ਸਾਨੂੰ ਸਭ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਨਹੀਂ ਚਲਾਉਣੇ ਚਾਹੀਦੇ ਸਗੋਂ ਇਸ ਪਵਿੱਤਰ ਤਿਉਹਾਰ ਨੂੰ ਰਲ-ਮਿਲ ਕੇ ਖ਼ੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ।

10 lines on Diwali in Hindi

( Essay-3 ) Long Essay on Diwali in Punjabi | ਦੀਵਾਲੀ ਤੇ ਲੇਖ ਪੰਜਾਬੀ ਵਿੱਚ

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਭਰ ਵਿਚ ਇਕ ਦੇ ਬਾਅਦ ਇਕ ਤਿਉਹਾਰ ਆਪਣਾ ਅਮਰ ਸੰਦੇਸ਼ ਸੁਣਾਉਣ ਅਤੇ ਜਨਸਾਧਾਰਣ ਵਿਚ ਨਵਾਂ ਉਤਸ਼ਾਹ ਅਤੇ ਪ੍ਰੇਰਣਾ ਦੇਣ ਆਉਂਦਾ ਹੈ। ਭਾਰਤ ਦੀ ਜਨਤਾ ਇਹਨਾਂ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾ ਕੇ ਆਪਣੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਪ੍ਰਤੀ ਆਦਰ ਪ੍ਰਗਟ ਕਰਦੀ ਹੈ। ਇਹਨਾਂ ਤਿਉਹਾਰਾਂ ਦਾ ਕੁ ਸਦੀਆਂ ਤੋਂ ਚਲਿਆ। ਆ ਰਿਹਾ ਹੈ, ਜੋ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਨਾਲ-ਨਾਲ ਦੇਸ਼ ਦੇ ਪੁਰਾਣੇ ਗੋਰਵ ਨੂੰ ਵੀ ਪ੍ਰਗਟਾਉਂਦਾ ਹੈ। ਦੀਵਾਲੀ ਵੀ ਇਕ ਅਜਿਹਾ ਆਦਰਸ਼-ਤਿਉਹਾਰ ਹੈ, ਜੋ ਦੇਸ਼ ਦੇ ਹਰ ਹਿੱਸੇ ਵਿਚ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੀ ਮਹਾਨਤਾ ਦੇ ਕਾਰਣ ਹੀ ਇਸਨੂੰ ਤਿਉਹਾਰਾਂ ਦਾ ਰਾਜਾ ਕਿਹਾ ਜਾਂਦਾ ਹੈ।

ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਲੋਕ ਅੰਧੇਰੀ ਰਾਤ ਨੂੰ ਦੀਵੇ ਜਗਾ ਕੇ ਉਸਨੂੰ ਪ੍ਰਕਾਸ਼ ਭਰੀ ਰਾਤ ਵਿਚ ਬਦਲ ਦਿੰਦੇ ਹਨ। ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਦੇ ਨਾਲ ਹਰੇਕ ਮਤ ਦਾ ਸੰਬੰਧ ਬਣ ਗਿਆ ਹੈ। ਭਾਰਤ ਦੀਆਂ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕ ਦੀਵਾਲੀ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਨਾਲ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ।

ਭਾਰਤੀ ਸੰਸਕ੍ਰਿਤੀ ਦੇ ਆਦਰਸ਼ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਰਾਵਣ ਤੇ ਜਿੱਤ ਪ੍ਰਾਪਤ ਕਰਕੇ ਇਸ ਦਿਨ ਅਯੁਧਿਆ ਵਾਪਸ ਆਏ ਸਨ। 14 ਵਰੇ ਦੇ ਬਨਵਾਸ ਦੇ ਬਾਦ ਸ੍ਰੀ ਰਾਮ ਚੰਦਰ ਜੀ ਦੀ ਵਾਪਸੀ ਤੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਅਤੇ ਘਿਉ ਦੇ ਦੀਵੇ ਜਗਾਏ ਸਨ ਅੱਜ ਦੇ ਦਿਨ ਹੀ ਜੈਨ ਧਰਮ ਦੇ ਚੌਵੀਵੇਂ ਤੀਰਥਕਰ ਭਗਵਾਨ ਮਹਾਂਵੀਰ ਨੇ ਜੀਵਨ ਭਰ ਸੱਚ, ਸ਼ਾਂਤੀ ਅਤੇ ਹਿੰਸਾ ਦਾ ਅਮਰ ਸੰਦੇਸ਼ ਸੁਣਾਕੇ ਮੋਕਸ਼ ਪ੍ਰਾਪਤ ਕੀਤਾ ਸੀ ਆਰੀਆ ਸਮਾਜ ਦੇ ਸੰਸਥਾਪਕ ਰਿਸ਼ੀ ਦਯਾਨੰਦ ਨੇ “ਈਸ਼ਵਰ ਤੇਰੀ ਇੱਛਾ ਪੂਰਨ ਹੋਵੇ’ ਕਹਿ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ। ਸੰਸਕ੍ਰਿਤੀ ਦੇ ਮਹਾਨ ਨੇਤਾ ਸਵਾਮੀ ਰਾਮ ਤੀਰਥ ਨੇ ਅੱਜ ਦੇ ਦਿਨ ਆਪਣੀ ਦੇਹ ਦਾ ਤਿਆਗ ਕੀਤਾ ਸੀ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਇਸੇ ਦਿਨ ਕੈਦ ਖਾਨੇ ਵਿਚੋਂ 52 ਰਾਜਿਆਂ ਨੂੰ ਨਾਲ ਲੈ ਕੇ ਬਾਹਰ ਆਏ ਸਨ। ਦੀਵਾਲੀ ਦੇਸ਼ਵਾਸੀਆਂ ਨੂੰ ਇਹਨਾਂ ਮਹਾਨ ਆਤਮਾਵਾਂ ਨੂੰ ਯਾਦ ਕਰਨ ਦਾ ਸੁਨਿਹਰੀ ਮੌਕਾ ਪ੍ਰਦਾਨ ਕਰਦੀ ਹੈ।

ਵਿਗਿਆਨਿਕ ਦ੍ਰਿਸ਼ਟੀ ਨਾਲ ਵੀ ਦੀਵਾਲੀ ਦਾ ਬਹੁਤ ਮਹੱਤਵ ਹੈ। ਬਰਸਾਤ ਦਾ ਮੌਸਮ ਦੀਵਾਲੀ ਦੇ ਆਗਮਨ ਤੇ ਸਮਾਪਤ ਹੋ ਚੁਕਿਆ ਹੁੰਦਾ ਹੈ। ਰਸਤੇ ਖੁਲ੍ਹ ਜਾਂਦੇ ਹਨ ਅਤੇ ਵਪਾਰ ਸ਼ੁਰੂ ਹੋ ਜਾਂਦਾ ਹੈ। ਨਦੀ ਨਾਲਿਆਂ ਵਿਚੋਂ ਹੜਾਂ ਦਾ ਪਾਣੀ ਉਤਰ ਜਾਂਦਾ ਹੈ। ਹਲਕੀ ਹਲਕੀ ਸਰਦੀ ਪੈਣੀ ਸ਼ੁਰੂ ਹੋ ਜਾਂਦੀ ਹੈ। ਲੋਕ ਹਲਕੇ-ਹਲਕੇ ਊਨੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਹਨ। ਹਰ ਥਾਂ ਤੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਸਲਾਭੇ ਭਰੇ ਘਰਾਂ ਵਿਚ ਸਫ਼ਾਈ ਕੀਤੀ ਜਾਂਦੀ ਹੈ। ਦੀਵਾਲੀ ਦਾ ਇਹ ਇਕ ਭਾਰੀ ਲਾਭ ਹੈ ਕਿ ਅਸੀਂ ਇਸ ਤਰ੍ਹਾਂ ਘਰਾਂ ਦੀ ਸਫਾਈ ਕਰ ਲੈਂਦੇ ਹਾਂ। ਮਿੱਠੀ-ਮਿੱਠੀ ਠੰਡ ਵਿਚ ਸੁਨਿਹਰੀ ਧੁੱਪ ਵਿਚ ਸਾਉਣੀ ਦੀ ਫਸਲ ਵੀ ਘਰ ਆਉਣੀ ਸ਼ੁਰੂ ਹੋ ਜਾਂਦੀ ਹੈ।

ਦੀਵਾਲੀ ਦੇ ਸਵਾਗਤ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨ ਰਸ ਹੁੰਦੀ ਹੈ। ਇਸ ਦਿਨ ਲੋਕ ਆਪਣੇ ਦਰਵਾਜ਼ਿਆਂ ਤੇ ਦੀਵੇ ਜਗਾ ਕੇ ਰਖਦੇ ਹਨ ਅਤੇ ਯਮਰਾਜ ਦੀ ਪੂਜਾ ਕਰਦੇ ਹਨ। ਇਸ ਦਿਨ ਲੋਕ ਨਵੇਂ-ਨਵੇਂ ਬਰਤਨ ਖਰੀਦਦੇ ਹਨ। ਦੀਵਾਲੀ ਦੇ ਦਿਨ ਸ਼ਹਿਰਾਂ ਦੇ ਬਾਜ਼ਾਰਾਂ ਦੀ ਸੋਭਾ ਦੇਖਦੇ ਹੀ ਬਣਦੀ ਹੈ। ਹਲਵਾਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਸਜਾ ਕੇ ਆਕੜ ਕੇ ਬੈਠਦੇ ਹਨ। ਲੋਕ ਬਾਜ਼ਾਰਾਂ ਵਿਚ ਘੁੰਮ ਫਿਰ ਕੇ ਕਦੀ ਮਿਠਾਈਆਂ ਖਰੀਦਦੇ ਅਤੇ ਕਦੀ ਲਕਸ਼ਮੀ ਗਨੇਸ਼ ਦੀਆਂ ਮੂਰਤੀਆਂ ਖਰੀਦਦੇ ਹਨ ਅਤੇ ਬੱਚੇ ਤਾਂ ਬਸ ਪਟਾਕਿਆ ਦੇ ਲਈ ਹੀ ਮਾਤਾ-ਪਿਤਾ ਨੂੰ ਤੰਗ ਕਰਦੇ ਹਨ।

ਰਾਤ ਨੂੰ ਹਰ ਘਰ ਵਿਚ ਲਕਸ਼ਮੀ-ਪੂਜਨ ਹੁੰਦਾ ਹੈ, ਬਾਅਦ ਲੋਕ ਆਪਣੇ ਘਰਾਂ ਦੇ ਬਨੇਰਿਆਂ ਤੇ, ਚੁਰਾਹਿਆਂ ਤੇ, ਮੰਦਰਾਂ ਵਿੱਚ ਦੀਵੇ ਜਗਾਉਂਦੇ ਹਨ। ਬੱਚਿਆਂ ਨੂੰ ਤਾਂ ਬਸ ਪਟਾਖਿਆਂ ਦੀ ਹੀ ਲੱਗੀ ਰਹਿੰਦੀ ਹੈ। ਕੋਈ ਅਨਾਰ ਚਲਾਉਂਦਾ ਹੈ , ਕੋਈ ਸੁਦਰਸ਼ਨ ਚੱਕਰ ਅਤੇ ਕੋਈ ਫੁੱਲਝੜੀ। ਚਾਰੇ ਪਾਸੇ ਲੋਕ ਮਿਠਾਈਆਂ ਖਾਂਦੇ, ਖੁਸ਼ੀਆਂ ਮਨਾਉਂਦੇ ਅਤੇ ਇਕ-ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹਨ। ਕੁਝ ਲੋਕ ਇਸ ਪਵਿਤ੍ਰ ਰਾਤ ਨੂੰ ਜੂਆ ਖੇਡਦੇ ਅਤੇ । ਸ਼ਰਾਬ ਪੀਂਦੇ ਹਨ ਅਤੇ ਇਸ ਤਿਉਹਾਰ ਦੀ ਪਵਿਤੱਰਤਾ ਨੂੰ ਭੰਗ ਕਰਦੇ ਹਨ। ਇਸ ਤਰ੍ਹਾਂ ਦੇ ਲੋਕ ਇਨ੍ਹਾਂ ਤਿਉਹਾਰਾਂ ਦਾ ਮਹੱਤਵ ਘੱਟ ਕਰ ਦਿੰਦੇ ਹਨ ਅਤੇ ਆਪਣਾ ਵੀ ਦੀਵਾਲਾ ਕੱਢ ਲੈਂਦੇ ਹਨ।

ਸੁਤੰਤਰ ਭਾਰਤ ਦੇ ਹਰੇਕ ਨਾਗਰਿਕ ਦਾ ਇਹ ਪਹਿਲਾ ਕਰਤੱਵ ਹੈ ਕਿ ਉਹ ਇਹਨਾਂ ਤਿਉਹਾਰ ਨੂੰ ਪਵਿਤੱਰ ਢੰਗ ਨਾਲ ਮਨਾ ਕੇ ਇਹਨਾਂ ਨੂੰ ਸਥਿਰ ਬਣਾਈ ਰਖੇ । ਅਜਿਹਾ ਕਰਨ ਨਾਲ ਹੀ ਅਸੀਂ ਆਪਣੀ ਸੰਸਕ੍ਰਿਤੀ ਦੀ ਮਹਾਨ ਸੇਵਾ ਕਰ ਸਕਾਂਗੇ।

Punjabi Essay List

Essay on Holi in Punjabi

Essay on Dussehra in Punjabi

Essay on Eid in Punjabi

Essay on Diwali in Sanskrit

# Punjabi Essay on Diwali Festival # Diwali Essay in Punjabi # essay on Diwali festival in Punjabi language # paragraph on Diwali in Punjabi

ध्यान दें – प्रिय दर्शकों Essay on Diwali in Punjabi  आपको अच्छा लगा तो जरूर शेयर करे ।

1 thought on “ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language”

' src=

Thank you very much

Leave a Comment Cancel Reply

Your email address will not be published. Required fields are marked *

Best diwali essay in punjabi (ਲੇਖ: ਦਿਵਾਲੀ) | PDF Download

January 1, 2014 by Mark

ਦਿਵਾਲੀ ਉੱਤੇ ਲੇਖ ਇਕ ਮਹੱਤਵਪੂਰਨ ਲੇਖ (diwali essay in punjabi) ਹੈ। ਦੀਵਾਲੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ। ਅੱਜ ਅਸੀਂ ਤੁਹਾਡੇ ਲਈ ਦਿਵਾਲੀ ਉੱਤੇ ਲੇਖ ਲਿਖ ਕੇ ਆਏ ਹਾਂ।

diwali essay in punjabi

ਜਾਣ ਪਛਾਣ  -  ਦਿਵਾਲੀ ਸ਼ਬਦ ‘ਦੀਪਾਵਲੀ' ਤੋਂ ਬਣਿਆ ਹੈ। ‘ਦੀਪਾਵਲੀ’ ਦਾ ਅਰਥ ਹੈ, ਦੀਵਿਆਂ ਦੀ ਕਤਾਰ। ਕੱਤਕ ਦੀ ਮੱਸਿਆ ਦੀ ਘੁੱਪ ਹਨੇਰੀ ਰਾਤ ਨੂੰ ਅਣਗਿਣਤ ਦੀਵੇ ਜਗਾ ਕੇ ਰੋਸ਼ਨੀ ਕੀਤੀ ਜਾਂਦੀ ਹੈ, ਇਸ ਲਈ ਇਹ ਰੋਸ਼ਨੀ ਦਾ ਤਿਉਹਾਰ ਹੈ।  ਦਸਹਿਰੇ ਤੋਂ ਉੱਨੀ ਦਿਨ ਪਿੱਛੋਂ ਦਿਵਾਲੀ ਮਨਾਈ ਜਾਂਦੀ ਹੈ। ਤਦ ਤੱਕ ਸਰਦੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਸਾਉਣੀ ਦੀ ਫ਼ਸਲ ਵੀ ਘਰ ਆ ਜਾਂਦੀ ਹੈ। ਇਹ ਸਾਰੇ ਕਿਸਾਨਾਂ ਲਈ ਖ਼ੁਸ਼ੀ ਦਾ ਮੌਕਾ ਹੁੰਦਾ ਹੈ।  

ਇਤਿਹਾਸ  - ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਣਬਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਸਨ। ਲੋਕਾਂ ਨੇ ਉਹਨਾਂ ਦੇ ਸੁਆਗਤ ਵਿੱਚ ਦੀਪ-ਮਾਲਾ ਕੀਤੀ ਸੀ। ਸ੍ਰੀ ਗੁਰੂ ਹਰਿਗੋਬਿੰਦ ਜੀ ਵੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋ ਕੇ ਅੰਮ੍ਰਿਤਸਰ ਇਸੇ ਦਿਨ ਪੁੱਜੇ ਸਨ। ਇਸ ਲਈ ਲੋਕਾਂ ਨੇ ਦੀਪ-ਮਾਲਾ ਕਰਕੇ ਖ਼ੁਸ਼ੀ ਮਨਾਈ ਸੀ।  

diwali essay

ਦਿਵਾਲੀ ਦੀ ਤਿਆਰੀ  - ਦਿਵਾਲੀ ਨੂੰ ਮਨਾਉਣ ਦੀ ਤਿਆਰੀ ਦਿਵਾਲੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ । ਲੋਕ ਆਪਣੇ ਘਰਾਂ ਦੀ ਸਫ਼ਾਈ ਕਰਕੇ ਉਹਨਾਂ ਨੂੰ ਸਫ਼ੈਦੀ ਅਤੇ ਰੰਗ-ਰੋਗਨ ਨਾਲ ਸ਼ਿੰਗਾਰਦੇ ਹਨ। ਪਿੰਡਾਂ ਵਿੱਚ ਕੋਠਿਆਂ ਨੂੰ ਵੀ ਲਿੰਬ-ਪੋਚ ਕੇ ਸਜਾਇਆ ਜਾਂਦਾ ਹੈ। ਇਸ ਤਰ੍ਹਾਂ ਪਿੰਡ ਅਤੇ ਸ਼ਹਿਰ ਉੱਜਲੇ-ਉੱਜਲੇ ਜਾਪਣ ਲੱਗ ਪੈਂਦੇ ਹਨ।  ਦਿਵਾਲੀ ਦਾ ਤਿਉਹਾਰ ਵਪਾਰੀ ਵਰਗ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਦੁਕਾਨਦਾਰ ਇਸ ਦਿਨ ਜਿੱਥੇ ਨਵੇਂ ਵਹੀ-ਖਾਤੇ ਖੋਲ੍ਹਦੇ ਹਨ, ਉੱਥੇ ਉਹ ਆਪਣੀਆਂ ਦੁਕਾਨਾਂ ਨੂੰ ਕਈ ਢੰਗਾਂ ਨਾਲ ਸਜਾਉਂਦੇ ਵੀ ਹਨ। ਬਜ਼ਾਰਾਂ ਵਿੱਚ ਦੁਕਾਨਾਂ ਉੱਪਰ ਭਾਂਤ-ਭਾਂਤ ਦੇ ਸਮਾਨ ਦੀ ਨੁਮਾਇਸ਼ ਜਿਹੀ ਲੱਗੀ ਹੁੰਦੀ ਹੈ ਜਿਹੜੀ ਗਾਹਕਾਂ ਦਾ ਧਿਆਨ ਬਦੋ- ਬਦੀ ਆਪਣੇ ਵੱਲ ਖਿੱਚਦੀ ਹੈ।  

ਬਾਜ਼ਾਰ ਦੀ ਰੌਣਕਾਂ  -  ਦਿਵਾਲੀ ਮਨਾਉਣ ਲਈ ਮਿਠਿਆਈ ਅਤੇ ਆਤਸ਼ਬਾਜ਼ੀ ਦਾ ਵਿਸ਼ੇਸ਼ ਪ੍ਰਯੋਗ ਹੁੰਦਾ ਹੈ। ਹਲਵਾਈ ਭਾਂਤ- ਭਾਂਤ ਦੀਆਂ ਮਿਠਿਆਈਆਂ ਬਣਾ ਕੇ ਕਈ ਦਿਨ ਪਹਿਲਾਂ ਹੀ ਆਪਣੀਆਂ ਦੁਕਾਨਾਂ ਨੂੰ ਸਜਾਉਣਾ ਸ਼ੁਰੂ ਕਰ ਦਿੰਦੇ ਹਨ। ਆਤਸ਼ਬਾਜ਼ੀ ਦਾ ਸਮਾਨ ਤਾਂ ਦੁਕਾਨਾਂ ਤੋਂ ਬਿਨਾਂ ਬਾਹਰ ਖੁੱਲ੍ਹੀਆਂ ਸੜਕਾਂ 'ਤੇ ਵੀ ਸਜਾਇਆ ਜਾਂਦਾ ਹੈ।  ਦਿਵਾਲੀ ਭਾਵੇਂ ਰਾਤ ਨੂੰ ਮਨਾਈ ਜਾਂਦੀ ਹੈ ਪਰ ਇਸ ਦਾ ਚਾਅ ਸਵੇਰ ਤੋਂ ਹੀ ਹੁੰਦਾ ਹੈ। ਲੋਕ ਬਜ਼ਾਰਾਂ ਵਿੱਚ ਮਿਠਿਆਈ, ਆਤਸ਼ਬਾਜ਼ੀ ਆਦਿ ਖ਼ਰੀਦਦੇ ਹਨ । ਕਈ ਆਪਣੇ ਸਨੇਹੀਆਂ ਨੂੰ ਮਿਠਿਆਈਆਂ ਦੇ ਡੱਬੇ ਭੇਟ ਕਰਕੇ ਸ਼ੁੱਭ-ਇੱਛਾਵਾਂ ਦਿੰਦੇ ਹਨ। ਕਈ ਥਾਂਵਾਂ 'ਤੇ ਵਿਸ਼ੇਸ਼ ਮੇਲੇ ਵੀ ਲੱਗਦੇ ਹਨ।

diwali essay in punjabi

ਪਟਾਕੇ ਅਤੇ ਰੌਸ਼ਨੀ  - ਦਿਵਾਲੀ ਵਾਲੇ ਦਿਨ ਸ਼ਾਮ ਤੋਂ ਹੀ ਪਟਾਕਿਆਂ ਦੀ ਠਾਹ-ਠਾਹ ਸੁਣਾਈ ਦੇਣ ਲੱਗ ਪੈਂਦੀ ਹੈ। ਲੋਕ ਆਪਣੇ ਘਰਾਂ ਦੇ ਬਨੇਰਿਆਂ ਅਤੇ ਬੂਹਿਆਂ ਉੱਤੇ ਮੋਮਬੱਤੀਆਂ ਅਤੇ ਦੀਵੇ ਬਾਲਦੇ ਹਨ। ਕਈ ਲੋਕ ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ ਜਗਾ ਕੇ ਦਿਵਾਲੀ ਦੀ ਰੋਸ਼ਨੀ ਕਰਦੇ ਹਨ। ਕੁਝ ਲੋਕ ਲੱਛਮੀ ਦੀ ਪੂਜਾ ਵੀ ਕਰਦੇ ਹਨ।  

diwali essay in punjabi

ਅੰਮ੍ਰਿਤਸਰ ਦੀ ਦਿਵਾਲੀ  - ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਵਿੱਚ ਵਿਸ਼ੇਸ਼ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਾਤ ਨੂੰ ਹਰਿਮੰਦਰ ਸਾਹਿਬ ਅਤੇ ਇਸ ਦਾ ਸਰੋਵਰ ਵਿਚਲਾ ਜਗਮਗ ਕਰਦਾ ਅਕਸ ਮਨਮੋਹਣਾ ਦ੍ਰਿਸ਼ ਪੇਸ਼ ਕਰਦਾ ਹੈ। ਲੋਕ ਦੂਰ- ਦੁਰਾਡਿਓਂ ਇਸ ਦਿਨ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਇਸੇ ਲਈ ਲੋਕ ਕਹਿੰਦੇ ਹਨ:  

ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ

ਸਾਫ ਸਫਾਈ  - ਦਿਵਾਲੀ ਤੋਂ ਬਾਅਦ ਭਾਰਤ ਵਿੱਚ ਸਰਦੀ ਦੀ ਰੁੱਤ ਅਰੰਭ ਹੋ ਜਾਂਦੀ ਹੈ। ਲੋਕ ਬਾਹਰ ਸੌਣ ਦੀ ਬਜਾਏ ਅੰਦਰ ਸੌਂਣਾ ਸ਼ੁਰੂ ਕਰਦੇ ਹਨ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਘਰਾਂ ਦੀ ਸਫ਼ਾਈ ਚੰਗੀ ਤਰ੍ਹਾਂ ਕੀਤੀ ਜਾਵੇ। ਦਿਵਾਲੀ ਮਨਾਉਣ ਦੇ ਬਹਾਨੇ ਘਰਾਂ ਵਿੱਚ ਸਫ਼ੈਦੀ ਹੋ ਜਾਂਦੀ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਹਾਨੀਕਾਰਕ ਕੀਟਾਣੂਆਂ ਦਾ ਖ਼ਾਤਮਾ ਹੋ ਜਾਂਦਾ ਹੈ। ਕਹਿੰਦੇ ਹਨ ਕਿ ਦਿਵਾਲੀ 'ਤੇ ਕੀਤੀ ਜਾਂਦੀ ਰੋਸ਼ਨੀ ਨਾਲ ਵੀ ਕਈ ਬਿਮਾਰੀਆਂ ਦੇ ਕੀਟਾਣੂ ਮਰ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਦਿਵਾਲੀ ਦੇ ਮੌਕੇ 'ਤੇ ਚਲਾਏ ਜਾਂਦੇ ਪਟਾਕਿਆਂ ਦੀਆਂ ਅਵਾਜ਼ਾਂ ਨਾਲ ਸੱਪ ਵਰਗੇ ਜੀਵ ਵੀ ਡਰ ਕੇ ਵੱਸੋਂ ਤੋਂ ਦੂਰ ਚਲੇ ਜਾਂਦੇ ਹਨ। ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦਿਵਾਲੀ ਤੋਂ ਬਾਅਦ ਸੱਪ ਨਹੀਂ ਨਿਕਲਦੇ।

ਕੁਝ ਬੁਰੇ ਪ੍ਰਭਾਵ  -ਦਿਵਾਲੀ ਨੂੰ ਕਈ ਲੋਕ ਠੀਕ ਢੰਗ ਨਾਲ ਨਹੀਂ ਮਨਾਉਂਦੇ। ਉਹ ਇਸ ਦਿਨ ਸ਼ਰਾਬ ਪੀਂਦੇ ਹਨ ਅਤੇ ਜੂਏ ਵਰਗੀਆਂ ਭੈੜੀਆਂ ਖੇਡਾਂ ਖੇਡਦੇ ਹਨ। ਕਈ ਵਾਰ ਲੜਾਈ-ਝਗੜੇ ਹੋ ਜਾਂਦੇ ਹਨ ਜਿਸ ਕਾਰਨ ਦਿਵਾਲੀ ਦੀ ਖ਼ੁਸ਼ੀ ਗ਼ਮੀ ਵਿੱਚ ਬਦਲ ਜਾਂਦੀ ਹੈ। ਬੇਪਰਵਾਹੀ ਨਾਲ ਚਲਾਈ ਆਤਸ਼ਬਾਜ਼ੀ ਕਾਰਨ ਕਈ ਵਾਰ ਅੱਗ ਲੱਗ ਜਾਂਦੀ ਹੈ। ਕਈ ਵਾਰੀ ਕਿਸੇ ਦਾ ਹੱਥ-ਮੂੰਹ ਵੀ ਸੜ ਜਾਂਦਾ ਹੈ। ਕਈ ਲੋਕ ਆਤਸ਼ਬਾਜ਼ੀ ਆਦਿ 'ਤੇ ਫ਼ਜ਼ੂਲ ਪੈਸਾ ਖ਼ਰਚ ਕਰਦੇ ਹਨ। ਕਈ ਵਾਧੂ ਦਿਖਾਵਾ ਕਰਨ ਲਈ ਬਿਜਲੀ ਬਹੁਤ ਬਾਲਦੇ ਹਨ ਜਿਸ ਕਾਰਨ ਕੌਮੀ ਨੁਕਸਾਨ ਵੀ ਹੁੰਦਾ ਹੈ।

ਚੰਗਾ ਸੁਨੇਹਾ  - ਦਿਵਾਲੀ ਦਾ ਤਿਉਹਾਰ ਆਪਸੀ ਭਾਈਚਾਰਿਕ ਸਾਂਝ ਵਧਾਉਣ ਵਿੱਚ ਬੜਾ ਸਹਾਇਕ ਹੋ ਸਕਦਾ ਹੈ। ਇਸ ਦਿਨ ਆਪਸੀ ਵਿਤਕਰੇ ਭੁੱਲ ਕੇ ਹਰ ਇੱਕ ਨਾਲ ਮੇਲ-ਮਿਲਾਪ ਕਰਨਾ ਚਾਹੀਦਾ ਹੈ। ਆਤਸ਼ਬਾਜ਼ੀ ਅਤੇ ਮਿਠਿਆਈ ਉੱਪਰ ਫ਼ਜ਼ੂਲ ਪੈਸਾ ਖ਼ਰਚ ਕਰਨ ਦੀ ਬਜਾਏ ਅਜਿਹੇ ਮਨੋਰਥਾਂ ਲਈ ਖ਼ਰਚ ਕਰਨਾ ਚਾਹੀਦਾ ਹੈ ਜਿਸ ਨਾਲ ਬਹੁਤੇ ਲੋਕਾਂ ਦਾ ਭਲਾ ਹੋਵੇ।

diwali essay in punjabi

Curabitur blandit tempus porttitor. Nullam quis risus eget urna mollis ornare vel eu leo. Nullam id dolor id nibh ultricies vehicula ut id elit.

Sabka School: Discover, Learn, and Grow with Us

  • Essay Collections
  • Best Biography
  • Important Syllabus

Diwali Essay in Punjabi for Class 5 - 5ਵੀਂ ਜਮਾਤ ਲਈ ਪੰਜਾਬੀ ਵਿੱਚ ਦੀਵਾਲੀ ਲੇਖ

Diwali Essay in Punjabi for Class 5

Diwali Essay in Punjabi for Class 5 (5ਵੀਂ ਜਮਾਤ ਲਈ ਪੰਜਾਬੀ ਵਿੱਚ ਦੀਵਾਲੀ ਲੇਖ )

ਦੀਵਾਲੀ ਨੂੰ ਜਗਮਗਾਤੇ ਦੀਏ ਦਾ ਪ੍ਰਗਟ ਹੋਣ ਦਿੰਦਾ ਹੈ। ਘਰਾਂ 'ਚ ਰੋਸ਼ਨੀ ਦਾ ਪਰਚਮ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਅੰਦਰੋਂ ਵਿਚ ਪ੍ਰਕਾਸ਼ ਪਰੋਆ ਜਾ ਸਕੇ। ਧੀਰੇ ਧੀਰੇ ਬੁੱਝਣ ਵਾਲੇ ਰੋਸ਼ਨੀ ਦਾ ਅਂਧਿਆਰੇ ਨੂੰ ਭੀ ਮੁਕੱਤ ਕਰ ਦਿੰਦਾ ਹੈ, ਜੋ ਜੀਵਨ ਦੇ ਅਂਧਕਾਰ ਨੂੰ ਦੂਰ ਕਰ ਦਿੰਦਾ ਹੈ। ਦੀਪਾਵਲੀ ਰੋਸ਼ਨੀ ਦੀ ਪ੍ਰਤੀਕ ਬਣ ਜਾਂਦੀ ਹੈ, ਜੋ ਆਪਣੇ ਚਾਰਉਂ ਓਰ ਖੁਸ਼ੀ ਦੀ ਰੋਸ਼ਨੀ ਪਸਾਰ ਕਰਦੀ ਹੈ। ਇਹਨਾਂ ਦੀਆਂ ਰੋਸ਼ਨੀਆਂ ਮੁੜ ਸਬ ਕੁਝ ਰੋਸ਼ਨ ਕਰ ਦਿੰਦੀਆਂ ਹਨ, ਜਦੋਂ ਸਭ ਮਿਲ ਕੇ ਇਨ੍ਹਾਂ ਨੂੰ ਜਲਾਉਣ ਦਾ ਐਹੇਤਿਹਾਸਿਕ ਅਵਸਰ ਆਉਂਦਾ ਹੈ।

ਦੀਪਾਵਲੀ ਦਾ ਖਾਸ ਮਹਿਨਾ ਅਸਤ ਲਿਹਾਜ਼ਾ ਹੋਇਆ ਹੈ, ਕਿਉਂਕਿ ਘਰ ਵਾਲੇ ਹਰ ਤਰਾਂ ਦੇ ਸਾਫਾਈ ਦਾ ਕੰਮ ਕਰ ਸਕਦੇ ਹਨ। ਬਚਿਆਂ ਨੂੰ ਇਸ ਵਿਸ਼ੇਸ਼ ਮੌਕੇ 'ਤੇ ਆਪਣੇ ਕੱਲਜੇ ਦੀ ਪੰਖੁੱਠੀ ਕਰ ਬਾਲੋਂ ਨੂੰ ਪਾਸਾਂ ਲਾ ਸਕਦੇ ਹਨ। ਇਸ ਖੁਸ਼ੀ ਦਾ ਮਹਿਸੂਸ ਕਰਨ ਵਾਸਤੇ ਜੌਹਲੇ ਬਣਾਉਣ ਦਾ ਮੌਕਾ ਮਿਲਦਾ ਹੈ, ਨਕਲੀ ਮਸ਼ੀਨੋਂ ਦੀ ਵਰਤੋਂ ਦੇ ਨਾਲ ਘੜੀਆਂ ਬਣਾਉਣ ਦਾ ਮੌਕਾ ਮਿਲਦਾ ਹੈ, ਅਤੇ ਇਸ ਪ੍ਰੋਗਰਾਮ ਵਿੱਚ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੁੰਦੀ ਹੈ। ਇਸ ਦੌਰਾਨ, ਆਪਣੇ ਦੋਸਤਾਂ ਨਾਲ ਲੰਮੀਆਂ ਚੁੱਟੀਆਂ ਮੈਨੇਜ ਕੀਤੀਆਂ ਜਾ ਸਕਦੀਆਂ ਹਨ ਅਤੇ ਕੁਝ ਵੀਰਾਂ ਦੇ ਨਾਲ ਮੇਜ਼ ਕਰ ਸਕਦੇ ਹਨ। ਦੀਵਾਲੀ ਮੌਕੇ ਨੂੰ ਘਰ ਵਾਲਿਆਂ ਦੀ ਸ਼ਾਨ ਦਾ ਹੇਤੁ ਸਮਝਿਆ ਜਾਂਦਾ ਹੈ ਅਤੇ ਉਹਨਾਂ ਦੀ ਪਿਊਰੀ ਅਤੇ ਆਦਰਸ਼ ਯਾਦਗਾਰਾਂ ਨੂੰ ਸਾਂਝਾ ਕਰ ਦਿੰਦਾ ਹੈ।

ਦੀਪਾਵਲੀ ਨੂੰ ਨਾਟਕ ਦੀ ਸਮੀਚਾਰੀ ਪਰਵ ਵੀ ਸਮਝੀ ਜਾਂਦੀ ਹੈ। ਸਕੂਲਾਂ ਅਤੇ ਦੂਜੇ ਇੰਸਟੀਟਿਊਟਾਂ ਵਿੱਚ ਛੋਟੇ ਨਾਟਕ ਨੂੰ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਹ ਉਨ੍ਹਾਂ ਮੂਰਤੀਆਂ ਨਾਂ ਨੇਹਰੂ ਪਰਾਮਪਰਾ ਨੂੰ ਯਾਦ ਦਿੱਤਾ ਜਾਂਦਾ ਹੈ, ਜਦੋਂ ਭਾਰਤੀ ਮੁਕਤੀ ਸੰਗ੍ਰਾਮ ਦਾ ਰੋਸ਼ਨੀ ਰੋਸ਼ਨ ਹੋਇਆ ਹੈ। ਇਸ ਤਰ੍ਹਾਂ, ਬੱਚੇ ਪਰਿਦੀ ਨੂੰ ਟ੍ਰੇਨ ਰਾਕਸ ਤੇ ਸਮੇਟ ਕੇ ਨਾਟਕ ਇਸੇ ਰੂਪ ਵਿੱਚ ਪੇਸ਼ ਕਰ ਸਕਦੇ ਹਨ ਜਿਸ ਵਿੱਚ ਆਧੁਨਿਕ ਤਥਾ ਆਧਾਰਸ਼ਾਲੀ ਸਮਗ ਨਾਟਕ ਬਣਾਉਣ ਕਾਰਸ਼ਾਲਾ ਅੱਖਾਂ ਵਿੱਚ ਖੁਸ਼ੀ ਦੀ ਕਿਰਨ ਸ਼ਾਇਰ ਕਰ ਸਕਦੇ ਹਨ।

ਦੀਵਾਲੀ ਮੌਕੇ ਨੂੰ ਮਨਾਉਣ ਅਤੇ ਅਤੇਸੀ ਪਰਵਾਂ ਨੂੰ ਆਪਸ ਵਿੱਚ ਅਨਾਜ ਕਿਰਸ਼ਮ ਕਰਨ ਦੇ ਲਈ ਰੂਪ ਵਿੱਚ ਸ਼ੁੱਕ੍ਰਿਆ ਦਿੰਦਾ ਹੈ। ਕਿਰਸ਼ਮਤ ਅਤੇ ਨੌਜਵਾਨੀ ਨੂੰ ਵਧਾਉਣ ਦੇ ਲਈ ਬਰਗਦ ਮੂਰਤੀਆਂ ਦੀ ਜੂਥ ਦੱਸਣ 'ਚ ਵੀ ਵਪਾਰ ਘੱਟ ਹੋਣ ਲਾਜਮੀ ਹੋਈ ਹੈ। ਇਸ ਮੌਕੇ ਨੂੰ ਖੁਸ਼ੀਆਂ ਦੀ ਰੋਸ਼ਨੀ ਉਮੀਦਵਾਰ ਬਣਾਉਣ ਦਾ ਸਾਂਝਾ ਕਰਨਾ ਚਾਹੀਦਾ ਹੈ ਅਤੇ ਇਹਨਾਂ ਦਾ ਸਿਸਟਮਾਟਿਕ ਢੰਡਾਲ ਬਣਾਉਣ ਵਿੱਚ ਹੋਰਨਾਂ ਨੂੰ ਸਹਾਇਕ ਕਰਨ ਦਾ ਮੌਕਾ ਹੁੰਦਾ ਹੈ।

ਸਮਾਪਤੀ ਵਿੱਚ ਦਸਤਾਨਾ ਸਮਝ ਕੇ ਕਿਸੇ ਵੀ ਲੋਕਾਂ ਨੂੰ ਖੁਸ਼ ਕਰਨ ਦੇ ਦਾਅਵੇ ਯਾ ਉਹਨਾਂ ਨੂੰ ਖੁਸ਼ ਕਰਨ ਦਾ ਮੌਕਾ ਦਿੰਦਾ ਹੈ। ਦੀਵਾਲੀ ਇਕ ਘਣੀ ਹੀ ਖੁਸ਼ੀ ਭਰੀ ਅਤੇ ਕੱਦਰਸ਼ੀਲ ਤਿਉਹਾਰ ਹੈ, ਜਿਸ ਨੂੰ ਧਿਰ ਧਰਮ, ਖੁਸ਼ੀਆਂ ਅਤੇ ਪਰਸ਼ਾਾਂਤੀ ਦੀ ਮਿਸ਼ਰਣ ਦੇ ਨਾਤੇ ਮਨਾਉਣਾ ਚਾਹੀਦਾ ਹੈ। ਇਹ ਜਿਆਦਾਤਰ ਮਨੁੱਖਾਂ ਨੂੰ ਏਕਤਾ, ਪਿਆਰ, ਅਤੇ ਬੰਧਨ ਦੀ ਅੱਚ ਪੂਰੀ ਸੋਝੀ ਦਿੰਦਾ ਹੈ। ਦੀਵਾਲੀ ਹਮੇਸ਼ਾ ਕੇ ਲਈ ਪਰਾਪਤ ਕੀਤੀ ਰੀ ਜਾਂਦੀ ਹੈ, ਜਿਸ ਨਾਲ ਕਿਸੇ ਵੀ ਬ੍ਰਿਟਰ ਅਤੇ ਸ਼ਖ੍ਯਾ ਤੇ ਨੂੰ ਮੈਂ ਹਰ ਵਾਰ ਖੁਸ਼ ਨਾ ਸਮਝਾਂਦਾ ਹਾਂ, ਪੂਰੀ ਆਮੜੀ ਤੇ ਪਿਆਰ ਕਰ ਰਿਹਾ ਹਾਂ।

ਇਸ ਤਰ੍ਹਾਂ ਦੀਵਾਲੀ ਮਨਾਉਣ ਵਾਲੇ ਸੈਕ਼ਸ਼ਨ ਅਤੇ ਸੰਪੂਰਨ ਅੰਦੋਲਨ ਦੀ ਨੂੰ ਮਨਾਉਣੀ ਚਾਹੀਦੀ ਹੈ। ਇਸ ਤਰ੍ਹਾਂ, ਦੀਵਾਲੀ ਦਾ ਰੰਗ ਚਢਣਾ ਚਾਹੀਦਾ ਹੈ ਅਤੇ ਸਾਰਿਆਨਾਂ ਦੇ ਰੰਗ ਚੜਨੇ ਦੇ ਨਤੀਜੇ ਵਿੱਚ ਬਿਆਸ਼ਰਾ ਨਹੀਂ ਪੜਦਾ। ਇਹ ਏਕਤਾ ਅਤੇ ਪਰਸ਼ਾਦ ਦੀ ਵਰਤੋਂ, ਤਿਉਹਾਰ ਨੂੰ ਪਰਸ਼ਾਦਾਂ ਦਾ ਹੇਤੁ ਸਮਝਾਂਦਾ ਹੈ। ਹੁਣ ਹਰ ਸਾਲ ਦੀਵਾਲੀ ਸ਼ੁਕ੍ਰੀਆ ਹੇਤੁ ਕੀਤੀ ਜਾ ਰਹੀ ਹੈ, ਜੋ ਸਭ ਵਾਂਗਣ ਦੀ ਦੇਵੇ ਹਿੰਦੂ ਪਰਂਪਰਾ ਦੀ ਪਿਰੀਤ ਨੂੰ ਪ੍ਰਕਾਸ਼ਤ ਕਰਦੀ ਹੈ।

ਮੈਂ ਆਸ ਕਰਦਾ ਹਾਂ, ਕਿ ਮੇਰਾ ਨਿਬੰਧ ਪੰਜਾਬੀ ਕਲਾਫ਼ਾਂ ਨੂੰ ਪੂਰਾ ਕਰਨ ਦੇ ਨਾਲ ਤੇ ਵੈੱਖੇ ਜਾਣ ਵਾਲੇ ਸਭ ਪੜ੍ਹਾਈਆਂ ਨੂੰ ਗਹਿਰਾ ਆਪਾਰਾ ਹੋਵੇਗਾ। ਘਣੇਰੀ ਖ਼ੁਸ਼ੀ ਕਾਰਜ, ਆਦਾਨ-ਪ੍ਰਦਾਨ ਅਤੇ ਗੀਤਾਂ ਦਾ ਸੰਗ੍ਰਾਮ ਹੋਵਾਂਗੇ! ਸ਼ੁਕਰਿਆ!

We hope that you enjoyed reading  diwali essay in punjabi for class 5 . If you have any queries or issues, please feel free to connect with us on our  Facebook page . We are always happy to help and would love to hear your  feedback . Thank you for taking the time to read our blog, and we look forward to hearing from you soon.

You might like

Punjabiwiki.com

Diwali Essay In Punjabi

ਦਿਵਾਲੀ ਦਾ ਤਿਉਹਾਰ ਦਾ ਲੇਖ | Diwali Essay In Punjabi

Diwali Essay In Punjabi – ਅੱਜ ਦੇ ਲੇਖ ਵਿੱਚ, ਅਸੀਂ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਦੀਵਾਲੀ ਲੇਖ ਲੈ ਕੇ ਆਏ ਹਾਂ, ਜਿਸ ਵਿੱਚ ਅਸੀਂ ਤੁਹਾਨੂੰ ਦੀਵਾਲੀ ਦੇ ਤਿਉਹਾਰ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ, ਇਹ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ, ਇਸਦਾ ਇਤਿਹਾਸ ਨਾਲ ਕੀ ਸਬੰਧ ਹੈ ਅਤੇ ਇਤਿਹਾਸ ਦੇ ਕਿਹੜੇ ਦੌਰ ਨਾ ਸੰਬੰਧ ਹੈ, ਵੈਸੇ ਦੀਵਾਲੀ ਬਾਰੇ ਭਾਰਤ ਦਾ ਹਰ ਵਿਅਕਤੀ ਜਾਣਦਾ ਹੈ ਪਰ ਫਿਰ ਵੀ ਅਸੀਂ ਇਹ ਪੋਸਟ ਬੱਚਿਆਂ ਲਈ ਲਿਖ ਰਹੇ ਹਾਂ।

ਦੀਵਾਲੀ ਲੇਖ ਪੰਜਾਬੀ ਵਿਚ | Diwali Essay In Punjabi

ਦੀਵਾਲੀ ਇੱਕ ਬਹੁਤ ਪੁਰਾਣਾ ਤਿਉਹਾਰ ਹੈ, ਇਹ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਅਤੇ ਇਹ ਤਿਉਹਾਰ ਹਿੰਦੂ ਧਰਮ ਨਾਲ ਜੁੜਿਆ ਹੋਇਆ ਹੈ, ਭਾਵੇਂ ਕਿ ਭਾਰਤ ਦੇਸ਼ ਵਿੱਚ ਬਹੁਤ ਸਾਰੇ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ, ਪਰ ਕੁਝ ਪ੍ਰਮੁੱਖ ਤਿਉਹਾਰ ਅਜਿਹੇ ਹਨ ਜਿਨ੍ਹਾਂ ਨੂੰ ਪੂਰਾ ਭਾਰਤ ਦੇਸ਼ ਇਕੱਠੇ ਮਨਾਉਂਦਾ ਹੈ। ਦੀਵਾਲੀ ਦਾ ਇਹ ਤਿਉਹਾਰ ਦਿੱਤਾ ਜਿਵੇ। ਇਹ ਤਿਉਹਾਰ ਪਹਿਲੀ ਵਾਰ ਸ਼੍ਰੀ ਰਾਮ ਦੇ 14 ਸਾਲਾਂ ਬਾਅਦ ਅਯੁੱਧਿਆ ਵਾਪਸ ਆਉਣ ਦੀ ਖੁਸ਼ੀ ਵਿੱਚ ਮਨਾਇਆ ਗਿਆ ਸੀ। ਉਦੋਂ ਤੋਂ ਅੱਜ ਤੱਕ ਮਨਾਇਆ ਜਾਂਦਾ ਹੈ।

 ਦੋਸਤੋ, ਇਹ 5000 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸ਼੍ਰੀਰਾਮ ਨੂੰ ਉਨ੍ਹਾਂ ਦੇ ਪਿਤਾ ਨੇ 14 ਸਾਲ ਦਾ ਬਨਵਾਸ ਲਈ ਭੇਜਿਆ ਸੀ, ਸ਼੍ਰੀਰਾਮ ਦੇ ਨਾਲ ਮਾਤਾ ਸੀਤਾ ਅਤੇ ਸ਼੍ਰੀ ਲਕਸ਼ਮਣ ਵੀ 14 ਸਾਲ ਦਾ ਬਨਵਾਸ ਕੱਟਣ ਲਈ ਗਏ ਸਨ। ਰਾਵਣ ਦੁਆਰਾ ਸੀਤਾ ਅਤੇ ਫਿਰ ਸ਼੍ਰੀ ਰਾਮ ਦੁਆਰਾ ਰਾਵਣ ਦਾ ਕਤਲ, ਇਹ ਸਾਰੀਆਂ ਘਟਨਾਵਾਂ ਸ਼੍ਰੀ ਰਾਮ ਦੇ 14 ਸਾਲ ਦੇ ਬਨਵਾਸ ਦੇ ਦੌਰਾਨ ਵਾਪਰੀਆਂ, ਇਸ ਸਭ ਤੋਂ ਬਾਅਦ ਜਦੋਂ ਸ਼੍ਰੀ ਰਾਮ ਦੇ 14 ਸਾਲ ਦੇ ਬਨਵਾਸ ਪੂਰੇ ਹੋਏ ਸਨ।

 ਇਸ ਲਈ ਉਹ ਅਯੁੱਧਿਆ ਵਾਪਸ ਆ ਗਿਆ, ਉਸ ਸਮੇਂ ਅਯੁੱਧਿਆ ਦੇ ਲੋਕਾਂ ਨੇ, ( ਅਯੁੱਧਿਆ ਦੇ ਆਮ ਲੋਕਾਂ ) ਨੇ ਸ਼੍ਰੀ ਰਾਮ ਦੇ ਅਯੁੱਧਿਆ ਵਾਪਸ ਆਉਣ ਦੀ ਖੁਸ਼ੀ ਵਿੱਚ ਪੂਰੇ ਅਯੁੱਧਿਆ ਨੂੰ ਦੀਪਕ ਨਾਲ਼ ਰੋਸ਼ਨ ਕਰ ਦਿੱਤਾ ਸੀ, ਉਦੋਂ ਤੋਂ ਹਰ ਸਾਲ ਇਹ ਤਿਉਹਾਰ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਰ ਖਾਸ ਗੱਲ ਇਹ ਹੈ ਕਿ ਸ਼੍ਰੀ ਰਾਮ ਦੇ ਸਮੇਂ ਸਿਰਫ ਦੀਵੇ ਜਗਾਏ ਜਾਂਦੇ ਸਨ, ਉਸ ਸਮੇਂ ਪਟਾਕੇ ਨਹੀਂ ਹੁੰਦੇ ਸਨ ਅਤੇ ਹਵਾ ਪ੍ਰਦੂਸ਼ਣ ਨਹੀਂ ਹੁੰਦਾ ਸੀ, ਲੋਕ ਦੀਵੇ ਜਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਸਨ।

ਕਿਸੀ ਹੋਰ ਪੋਸਟ ਵਿੱਚ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਦੀਵਾਲੀ ‘ਤੇ ਪਟਾਕੇ ਕਿਉਂ ਚਲਾਏ ਜਾਂਦੇ ਹਨ।ਅੱਜ ਦੇ ਸਮੇਂ ਵਿੱਚ ਹਰ ਸਾਲ ਦੀਵਾਲੀ ਪੂਰੇ ਭਾਰਤ ਵਿੱਚ ਪਟਾਕੇ ਚਲਾ ਕੇ, ਦੀਵੇ ਜਗਾ ਕੇ ਅਤੇ ਪੂਜਾ ਕਰਕੇ ਮਨਾਈ ਜਾਂਦੀ ਹੈ। ਭਾਰਤ ਵਿੱਚ ਹਰ ਧਰਮ ਦੇ ਲੋਕ ਦੀਵਾਲੀ ਨੂੰ ਮਨਾਉਂਦੇ ਹਨ ਪਰ ਅਪਣੇ ਵੱਖ-ਵੱਖ ਤਰੀਕਿਆਂ ਨਾਲ

ਨੋਟ ਕਰੋ – ਦੋਸਤੋ, ਇਹ ਸਾਡਾ ਦੀਵਾਲੀ ਦਾ ਪੰਜਾਬੀ ਵਿਚ ਲੇਖ ਸੀ, ਤੁਹਾਨੂੰ ਇਹ ਕਿਹੋ ਜਿਹਾ ਲੱਗਾ, ਕਮੈਂਟ ਕਰਕੇ ਸਾਨੂੰ ਦੱਸੋ ਅਤੇ ਜੇਕਰ ਤੁਸੀਂ ਕਿਸੇ ਹੋਰ ਤਿਉਹਾਰ ਬਾਰੇ ਜਾਣਨਾ ਚਾਹੁੰਦੇ ਹੋ ਜਾਂ ਕੋਈ ਜਾਣਕਾਰੀ ਜਾਣਨਾ ਚਾਹੁੰਦੇ ਹੋ ਜੋ ਤੁਹਾਨੂੰ ਪੰਜਾਬੀ ਭਾਸ਼ਾ ਵਿਚ ਨਹੀਂ ਮਿਲ ਰਿਹਾ,  ਸਾਨੂੰ ਈਮੇਲ ਕਰਕੇ ਦੱਸੋ, ਅਸੀਂ ਜਲਦੀ ਹੀ ਉਹ ਜਾਣਕਾਰੀ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਵਾਂਗੇ।

ਹੋਰ ਪੜੋ – 23 ਫਲਾ ਦੇ ਨਾਂ ਪੰਜਾਬੀ ਵਿੱਚ

 Punjabiwiki.com does not promote or support piracy of any kind. Piracy is a criminal offence under the Copyright Act of 1957. We further request you to refrain from participating in or encouraging piracy of any form

Leave a Comment Cancel reply

Save my name, email, and website in this browser for the next time I comment.

Punjabi Essay on “Diwali da Tyohar”, “ਦੀਵਾਲੀ ਦਾ ਤਿਉਹਾਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਦੀਵਾਲੀ ਦਾ ਤਿਉਹਾਰ

Diwali da Tyohar

ਭਾਰਤ ਤਿਉਹਾਰਾਂ ਦਾ ਦੇਸ਼ : ਭਾਰਤ ਇਕ ਤਿਉਹਾਰਾਂ ਦਾ ਦੇਸ਼ ਹੈ। ਕੁਝ ਤਿਉਹਾਰ ਸਾਡੇ ਇਤਿਹਾਸਿਕ ਵਿਰਾਸਤ ਨਾਲ ਸੰਬੰਧਿਤ ਹਨ ਅਤੇ ਕੁਝ ਧਾਰਮਿਕ ਵਿਰਾਸਤ ਨਾਲ। ਦੀਵਾਲੀ ਭਾਰਤ ਵਿਚ ਹਰ ਸਾਲ ਮਨਾਇਆ ਜਾਣ ਵਾਲਾ ਇਕ ਖਾਸ ਤਿਉਹਾਰ ਹੈ। ਇਸ ਦਾ ਸੰਬੰਧ ਵੀ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੀ ਹੈ।

ਘਰ ਦੀ ਸਫ਼ਾਈ : ਇਸ ਸਾਲ ਅਸੀਂ ਆਪਣੇ ਘਰ ਵਿਚ ਦੀਵਾਲੀ ਬੜੀ ਧੂਮ-ਧਾਮ ਨਾਲ ਮਨਾਈ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰ ਦੇ ਸਾਰੇ ਕਮਰਿਆਂ ਨੂੰ ਅੰਦਰੋਂ-ਬਾਹਰੋਂ ਸਾਫ ਕੀਤਾ ਅਤੇ ਰੰਗ ਰੋਗਨ ਅਤੇ ਸਫੈਦੀ ਆਦਿ ਕਰਾਈ। ਇਸ ਪ੍ਰਕਾਰ ਸਾਡੇ ਘਰਾਂ ਨੂੰ ਇਕ ਨਵਾਂ ਰੂਪ ਮਿਲਿਆ।

ਇਤਿਹਾਸਿਕ ਪਿਛੋਕੜ : ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਦਿਨ ਸੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਤੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪੁੱਜੇ ਸਨ। ਉਸ ਦਿਨ ਲੋਕਾਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ ਸੀ ਅਤੇ ਉਸ ਦਿਨ ਦੀ ਯਾਦ ਵਿਚ ਅਜੇ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਜੀ ਜਹਾਂਗੀਰ ਦੀ ਕੈਦ ਤੋਂ ਰਿਹਾਅ ਹੋ ਕੇ ਆਏ ਸਨ । ਸਿੱਖ ਕੌਮ ਉਸ ਦਿਨ ਦੀ ਯਾਦ ਵਿਚ ਇਹ ਤਿਉਹਾਰ ਮਨਾਉਂਦੇ ਹਨ।ਉਹਨਾਂ ਦੱਸਿਆ ਕਿ ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਯੋਗ ਹੁੰਦੀ ਹੈ।

ਬਾਜ਼ਾਰ ਦਾ ਦ੍ਰਿਸ਼ : ਇਹਨਾਂ ਦਿਨਾਂ ਵਿਚ ਅਸੀਂ ਜਦੋਂ ਘਰੋਂ ਬਾਹਰ ਨਿਕਲਦੇ ਸਾਂ, ਤਾਂ ਬਾਜ਼ਾਰਾਂ ਨੂੰ ਵੀ ਦੀਵਾਲੀ ਮਨਾਉਣ ਦੀ ਤਿਆਰੀ ਵਿਚ ਸਜੇ ਹੋਏ ਦੇਖਦੇ ਸਾਂ। ਜਗਾ-ਜਗਾ ਪਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ ਅਤੇ ਬੱਚੇ ਪਟਾਕੇ ਖਰੀਦ ਕੇ ਇੱਧਰਉੱਧਰ ਨੱਚਦੇ-ਟੱਪਦੇ ਉਹਨਾਂ ਨੂੰ ਚਲਾ ਰਹੇ ਸਨ।

ਪਟਾਕੇ ਖਰੀਦਣਾ: ਦੀਵਾਲੀ ਤੋਂ ਇਕ ਦਿਨ ਪਹਿਲਾਂ ਮੈਂ ਆਪਣੇ ਭਰਾ ਅਤੇ ਭੈਣ ਨੂੰ ਨਾਲ ਲੈ ਕੇ ਪਟਾਕੇ ਖਰੀਦਣ ਗਿਆ।ਮੇਰੇ ਮਾਤਾ ਜੀ ਨੇ ਮੈਨੂੰ ਪਟਾਕੇ ਖਰੀਦਣ ਲਈ ਇਕ ਸ ਰੁਪਏ ਦਿੱਤੇ। ਅਸੀਂ 90 ਰੁਪਏ ਦੇ ਪਟਾਕੇ ਖਰੀਦੇ ਜਿਹਨਾਂ ਵਿਚ ਆਤਿਸ਼ਬਾਜ਼ੀਆ, ਮਮਬਤੀਆਂ, ਅਨਾਰ, ਜਹਾਜ਼, ਟੈਂਕ-ਤੋੜ, ਮਿਜ਼ਾਈਲ ਅਤੇ ਬਿਜਲੀਆਂ ਆਦਿ ਸ਼ਾਮਿਲ ਸਨ।

ਦੀਵਾਲੀ ਦਾ ਦਿਨ : ਹੁਣ ਦੀਵਾਲੀ ਦਾ ਦਿਹਾੜਾ ਆ ਗਿਆ। ਮੇਰੇ ਮਾਤਾ ਜੀ ਨੇ ਸ਼ੁੱਭ ਦਿਨ ਹੋਣ ਕਰਕੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਸ਼ਨਾਨ ਕਰਨ ਲਈ ਕਿਹਾ। ਫਿਰ ਉਹਨਾਂ ਕੁਝ ਦੀਵੇ ਲਿਆ ਕੇ ਧੋ ਕੇ ਬਾਹਰ ਸੱਕਣੇ ਰੱਖ ਦਿੱਤੇ। ਉਹਨਾਂ ਨੇ ਘਰ ਵਿਚ ਕੁਝ ਮਿੱਠੀਆਂ-ਮਿੱਠੀਆਂ ਵਸਤਾਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ਾਮ ਤੱਕ ਮੇਰੇ ਪਿਤਾ ਜੀ ਅਤੇ ਵੱਡਾ ਭਰਾ ਵੀ ਪੁੱਜ ਗਏ, ਜਿਹੜੇ ਸਾਡੇ ਲਈ ਮਠਿਆਈ ਅਤੇ ਬਹੁਤ ਸਾਰੇ ਪਟਾਕੇ ਲੈ ਕੇ ਆਏ।

ਦੀਵਾਲੀ ਮਨਾਉਣਾ : ਸ਼ਾਮ ਪਈ ਅਤੇ ਹਨੇਰਾ ਹੋ ਗਿਆ। ਮੇਰੇ ਮਾਤਾ ਜੀ ਨੇ ਪਹਿਲਾਂ ਪੰਜ ਦੀਵੇ ਜਗਾਏ ਅਤੇ ਮੱਥਾ ਟੇਕਿਆ। ਇਕ ਦੀਵਾ ਉਹਨਾਂ ਗੁਰਦੁਆਰੇ ਭੇਜ ਦਿੱਤਾ। ਫਿਰ ਹੋਰ ਦੀਵੇ ਜਗਾ ਕੇ ਮਕਾਨ ਦੇ ਬਨੇਰਿਆਂ ਉੱਤੇ ਅਤੇ ਇੱਧਰ-ਉੱਧਰ ਰੱਖ ਦਿੱਤੇ। ਅਸੀਂ ਮੋਮਬੱਤੀਆਂ ਜਗਾ ਕੇ ਇੱਧਰ-ਉੱਧਰ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾ ਘਰ ਰੌਸ਼ਨੀ ਨਾਲ ਭਰ ਗਿਆ ਅਸੀਂ ਮਕਾਨ ਉੱਪਰ ਚੜ੍ਹ ਕੇ ਆਲੇ-ਦੁਆਲੇ ਨਜ਼ਰ ਮਾਰੀ ਤਾਂ ਦੀਵੇ ਹੀ ਦੀਵੇ ਜੱਗਦੇ ਦਿਖਾਈ ਦੇ ਰਹੇ ਸਨ। ਕਈ ਲੋਕਾਂ ਨੇ ਬਿਜਲੀ ਦੇ ਰੰਗ-ਬਰੰਗੇ ਬੱਲਬ ਲਾਏ ਹੋਏ ਸਨ। ਚਾਰ ਚੁਫੇਰਿਉਂ ਪਟਾਕੇ ਚੱਲਣ ਦੀ ਆਵਾਜ਼ ਲਗਾਤਾਰ ਆ ਰਹੀ ਸੀ ਤੇ ਆਤਸ਼ਬਾਜ਼ੀਆਂ ਹਨੇਰੇ ਨੂੰ ਚੀਰਦੀਆਂ ਹੋਈਆਂ ਸਿਤਾਰਿਆਂ ਦੀ ਬਾਰਸ਼ ਕਰ ਰਹੀਆਂ ਸਨ।

ਕੁਝ ਚਿਰ ਬਾਅਦ ਅਸੀਂ ਵੀ ਪਟਾਕੇ ਵਜਾਉਣੇ ਸ਼ੁਰੂ ਕਰ ਦਿੱਤੇ। ਮੇਰੇ ਪਿਤਾ ਜੀ, ਮੇਰਾ ਵੱਡਾ ਭਰਾ ਅਤੇ ਮੈਂ ਵੱਡੇ-ਵੱਡੇ ਪਟਾਕੇ ਚਲਾ ਰਹੇ ਸਾਂ।ਉਹਨਾਂ ਦੀ ਆਵਾਜ਼ ਸਾਡੇ ਕੰਨ ਪਾੜ | ਰਹੀ ਸੀ ਅਤੇ ਉਹਨਾਂ ਵਿਚੋਂ ਨਿਕਲਦੀ ਅੱਗ ਨਾਲ ਸਾਡੀਆਂ ਅੱਖਾਂ ਚੁੰਧਿਆ ਰਹੀਆਂ ਸਨ। ਮੇਰਾ ਛੋਟਾ ਭਰਾ ਗੋਲਡੀ ਅਤੇ ਨਿੱਕੀ ਭੈਣ ਨਵਨੀਤ ਫੁੱਲਝੜੀਆਂ ਚਲਾ ਕੇ ਬਹੁਤ ਖ਼ੁਸ਼ ਹੋ ਰਹੇ ਸਨ।

ਪਟਾਕੇ ਚਲਾਉਣ ਮਗਰੋਂ : ਕੋਈ ਦੋ ਘੰਟੇ ਮਗਰੋਂ ਅਸੀਂ ਪਟਾਕੇ ਚਲਾ ਕੇ ਰਾਤ ਦੇ ਦਸ ਵਜੇ ਵਿਹਲੇ ਹੋਏ ਅਤੇ ਫਿਰ ਅਸੀਂ ਸਾਰੇ ਇਕ ਥਾਂ ਇਕੱਠੇ ਹੋ ਕੇ ਮਠਿਆਈਆਂ ਖਾਣ ਲੱਗੇ। ਇਸ ਸਮੇਂ ਬਾਹਰੋਂ ਕਿਸੇ ਲੜਾਈ ਝਗੜੇ ਦਾ ਸ਼ੋਰ ਸੁਣਾਈ ਦਿੱਤਾ। ਸਾਨੂੰ ਪਤਾ ਲੱਗਾ ਕਿ ਕੁਝ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਆਪਸ ਵਿਚ ਲੜ ਰਹੇ ਸਨ।

ਬੁਰਾਈਆਂ ਅਤੇ ਅੰਧ-ਵਿਸ਼ਵਾਸ : ਪਿਤਾ ਜੀ ਨੇ ਸਿਆ ਕਿ ਕਈ ਲੋਕ ਦੀਵਾਲੀ ਦੀ ਰਾਤ ਨੂੰ ਜੁਆ ਖੇਡਦੇ ਹਨ ਜੋ ਕਿ ਇਕ ਭੈੜੀ ਗੱਲ ਹੈ। ਫਿਰ ਮੇਰੇ ਮਾਤਾ ਜੀ ਨੇ ਇਕ ਸਲਾਈ ਨੂੰ ਦੀਵੇ ਦੀ ਕਾਲਖ ਲਾ ਕੇ ਅੱਖਾਂ ਵਿਚ ਪਾਉਣ ਲਈ ਕਿਹਾ ਅਤੇ ਆਖਿਆ ਕਿ ਜਿਹੜਾ ਇਸ ਨੂੰ ਨਾ ਪਾਵੇ ਉਹ ਖੋਤੇ ਦੀ ਜੂਨ ਪੈਂਦਾ ਹੈ। ਅਸੀਂ ਸਾਰਿਆਂ ਨੇ ਤਾਂ ਅੱਖਾਂ ਵਿਚ ਉਹ ਰਾਖ ਪਾ ਲਈ ਪਰ ਮੇਰੇ ਪਿਤਾ ਜੀ ਨੇ ਇਸ ਨੂੰ ਵਹਿਮ ਸਮਝਦੇ ਹੋਏ ਨਾ ਪਾਇਆ।

ਲਛਮੀ ਦੀ ਪੂਜਾ : ਰਾਤ ਨੂੰ ਸੌਣ ਵੇਲੇ ਮਾਤਾ ਜੀ ਨੇ ਕਮਰੇ ਦਾ ਬੂਹਾ ਖੁੱਲਾ ਰੱਖਿਆ ਅਤੇ ਸਾਨੂੰ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਘਰ ਵਿਚ ਲਛਮੀ ਆਉਂਦੀ ਹੈ ਇਸ ਲਈ ਬੂਹਾ ਖੋਲ੍ਹ ਕੇ ਰੱਖਣਾ ਚਾਹੀਦਾ ਹੈ। ਮਾਤਾ ਜੀ ਨੇ ਦੱਸਿਆ ਕਿ ਕਈ ਲੋਕ ਤਾਂ ਸਾਰੀ ਰਾਤ ਲਛਮੀ ਦੀ ਪੂਜਾ ਕਰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਈ ਲੋਕ ਆਪਣੀਆਂ ਮੰਨਤਾਂ ਪਰੀਆਂ ਕਰਨ ਲਈ ਚੌਰਾਹਿਆਂ ਆਦਿ ਵਿਚ ਟੋਟਕੇ ਵੀ ਕਰਦੇ ਹਨ। ਇਹ ਗੱਲਾਂ ਕਰਦਿਆਂ-ਕਰਦਿਆਂ ਹੀ ਸਾਨੂੰ ਨੀਂਦ ਆ ਗਈ।

Related Posts

Punjabi-Essay

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

Save my name, email, and website in this browser for the next time I comment.

Gyan IQ .com

  • About “Gyan IQ” Website.
  • Gyan IQ – An Educational website for the students of classes 5, 6, 7, 8, 9, 10, and 12. English Essay, Hindi Essay, Moral Stories, Punjabi Essay etc.
  • Privacy Policy
  • Punjabi Essay on Various Topics, Current Issues, latest Topics, ਪੰਜਾਬੀ ਨਿਬੰਧ, Social issues for Students.
  • Search for:
  • About “Gyan IQ” Website.
  • Moral Story
  • English Poems
  • General Knowledge
  • Punjabi Essay
  • हिन्दी निबन्ध

Punjabi Essay on “Diwali”, “ਦੀਵਾਲੀ” Punjabi Essay, Paragraph, Speech for Class 7, 8, 9, 10 and 12 Students.

ਦੀਵਾਲੀ ਹਿੰਦੂਆਂ ਦਾ ਇੱਕ ਪ੍ਰਸਿੱਧ ਤਿਉਹਾਰ ਹੈ।  ਦੀਵਾਲੀ ਨੂੰ ਦੀਪਵਾਲੀ ਵੀ ਕਿਹਾ ਜਾਂਦਾ ਹੈ।  ਦੀਪਵਾਲੀ ਦਾ ਅਰਥ ਹੈ – ਦੀਵਿਆਂ ਦੀ ਮਾਲਾ ਜਾਂ ਲਿੰਕ।

ਦੀਵਾਲੀ ਰੋਸ਼ਨੀ ਦਾ ਤਿਉਹਾਰ ਹੈ।  ਇਹ ਹਿੰਦੂ ਕੈਲੰਡਰ ਦੇ ਅਨੁਸਾਰ ਕਾਰਤਿਕ ਮਹੀਨੇ ਦੇ ਨਵੇਂ ਚੰਦਰਮਾ ਤੇ ਮਨਾਇਆ ਜਾਂਦਾ ਹੈ।  ਦੀਵਾਲੀ ਵਿਚ ਲਗਭਗ ਸਾਰੇ ਘਰ ਅਤੇ ਰਸਤੇ ਦੀਵੇ ਅਤੇ ਰੌਸ਼ਨੀ ਨਾਲ ਪ੍ਰਕਾਸ਼ਮਾਨ ਹੁੰਦੇ ਹਨ।

ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਦਾ ਮੁੱਖ ਕਾਰਨ ਇਹ ਹੈ ਕਿ ਭਗਵਾਨ ਰਾਮ ਆਪਣੀ ਪਤਨੀ ਸੀਤਾ ਅਤੇ ਆਪਣੇ ਭਰਾ ਲਕਸ਼ਮਣ ਦੇ ਨਾਲ 14 ਸਾਲਾਂ ਦੀ ਜਲਾਵਤਨੀ ਦੇ ਬਾਅਦ ਇਸ ਦਿਨ ਅਯੁੱਧਿਆ ਪਰਤੇ ਸਨ। ਅਯੁੱਧਿਆ ਨਿਵਾਸੀਆਂ ਨੇ ਪ੍ਰਕਾਸ਼ ਦਾ ਪ੍ਰਕਾਸ਼ ਪੁਰਬ ਮਨਾਇਆ। ਇਸ ਲਈ ਅਸੀਂ ਇਸਨੂੰ ਪ੍ਰਕਾਸ਼ ਦੇ ਤਿਉਹਾਰ ਵਜੋਂ ਮਨਾਉਂਦੇ ਹਾਂ।

ਦੀਵਾਲੀ ‘ਤੇ, ਹਰ ਕੋਈ ਇਕ ਦੂਜੇ ਨੂੰ ਮਨਾਉਂਦਾ ਹੈ ਅਤੇ ਵਧਾਈ ਦਿੰਦਾ ਹੈ।  ਬੱਚੇ ਖਿਡੌਣੇ ਅਤੇ ਪਟਾਕੇ ਖਰੀਦਦੇ ਹਨ।  ਦੁਕਾਨਾਂ ਅਤੇ ਮਕਾਨ ਸਾਫ਼ ਅਤੇ ਪੇਂਟ ਕੀਤੇ ਗਏ ਹਨ।  ਰਾਤ ਨੂੰ ਲੋਕ ਧਨ ਦੀ ਦੇਵੀ ਲਕਸ਼ਮੀ ਦੀ ਪੂਜਾ ਕਰਦੇ ਹਨ।

Related posts:

' data-src=

About gyaniq

Leave a reply cancel reply.

Your email address will not be published. Required fields are marked *

This site uses Akismet to reduce spam. Learn how your comment data is processed .

Latest Posts

English-Essay-Gyan-Iq

Popular post

diwali da essay in punjabi

  • The advantages and disadvantages of living in a flat. IELTS Writing 7-8 + 9 Band Sample Task.
  • Keeping pets in a flat. IELTS Writing 7-8 + 9 Band Sample Task 2 Essay Topic for students.
  • If you were asked to choose between a dog and a cat for a pet, which would you choose and why?
  • Why it is sometimes better not to tell the truth. IELTS Writing 7-8 + 9 Band Sample Task 2 Essay Topic for students.
  • Is shopping still popular? IELTS Writing 7-8 + 9 Band Sample Task 2 Essay Topic for students.
  • 1st in the World
  • Children Story
  • Creative Writing
  • Do you know
  • English Article
  • English Essay
  • English Idioms
  • English Paragraph
  • English Speech
  • English Story
  • Hindi Essay
  • Hindi Letter Writing
  • Hindi Paragraph
  • Hindi Speech
  • Hindi Stories
  • Meaning of idioms
  • Moral Value Story
  • Poem Summery
  • Precis Writing
  • Punjabi Letters
  • Punjabi Stories
  • Script Writing
  • Short Story
  • Story for Kids
  • Uncategorized
  • हिंदी कहानियां
  • ਪੰਜਾਬੀ ਨਿਬੰਧ
  • ਪੰਜਾਬੀ ਪੱਤਰ

Useful Tags

  • Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

Punjabi Essay, Paragraph on " ਦਿਵਾਲੀ ", "Diwali" for Class 8, 9, 10, 11, 12 of Punjab Board, CBSE Students.

 ਦਿਵਾਲੀ  diwali.

diwali da essay in punjabi

ਭਾਰਤ ਇੱਕ ਬਹੁ-ਰੰਗੀ ਦੇਸ਼ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਧਰਮਾਂ ,ਜਾਤਾਂ, ਰੰਗਾਂ ,ਨਸਲਾਂ ਦੇ ਲੋਕ ਰਹਿੰਦੇ ਹਨ। ਭਾਰਤ ਦੇਸ਼ ਇਹ ਸਭ ਆਪਣੀ ਬੁੱਕਲ ਵਿੱਚ ਸਮੇਟੀ ਦੁਨੀਆਂ ਭਰ ਦੇ ਲਈ ਧਰਮ-ਨਿਰਪੱਖਤਾ ਦੀ ਇੱਕ ਸ਼ਾਨਦਾਰ ਉਦਾਹਰਨ ਪੇਸ਼ ਕਰਦਾ ਹੈ। ਸਾਡੇ ਸੰਵਿਧਾਨ ਅਨੁਸਾਰ ਭਾਰਤ ਨੂੰ ਧਰਮ-ਨਿਰਪੱਖ ਦੇਸ਼ ਹੋਣ ਦਾ ਦਰਜਾ ਪ੍ਰਾਪਤ ਹੈ ਕਿਉਂਕਿ ਇਸ ਵਿੱਚ ਰਹਿੰਦੇ ਸਾਰੇ ਹੀ ਧਰਮਾਂ, ਜਾਤਾਂ ਦੇ ਲੋਕਾਂ ਨੂੰ ਆਪਣੇ ਇਸ਼ਟਾਂ ਨੂੰ ਧਿਆਉਣ, ਪੂਜਾ ਕਰਨ, ਧਾਰਮਿਕ ਸਥਾਨ ਉਸਾਰਨ ਅਤੇ ਤਿਉਹਾਰ ਮਨਾਉਣ ਦੀ ਪੂਰੀ ਖੁੱਲ ਹੈ। ਅੱਜ ਦੇ ਇਸ ਦੌਰ ਵਿਚ ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਦੇ ਵਿਕਸਤ ਹੋਣ ਨਾਲ ਅਤੇ ਆਪਸੀ ਮੇਲਜੋਲ ਦੇ ਵਧਣ ਨਾਲ ਲੋਕਾਂ ਦੇ ਪਹਿਰਾਵੇ, ਖਾਣ-ਪੀਣ , ਤਿਉਹਾਰਾਂ ਅਤੇ ਸੱਭਿਆਚਾਰ ਆਦਿ ਦਾ ਇੱਕ ਦੂਜੇ ਵੱਲੋਂ ਅਪਣਾਉਣਾ ਸੁਭਾਵਿਕ ਜਿਹੀ ਗੱਲ ਹੈ। ਇਸ ਲਈ ਕਈ ਤਿਉਹਾਰਾਂ ਦਾ ਸੰਬੰਧ ਕਿਸੇ ਖ਼ਾਸ ਧਰਮ ਜਾਂ ਖਿੱਤੇ ਨਾਲ ਨਾ ਹੋ ਕੇ ਸਗੋਂ ਉਹ ਸਮੁੱਚੇ ਭਾਰਤ ਵਿੱਚ ਸਾਂਝੇ ਤੌਰ ਤੇ ਬੜੇ ਚਾਅ ਅਤੇ ਸ਼ਰਧਾ ਨਾਲ ਮਨਾਏ ਜਾਂਦੇ ਹਨ। ਅਜਿਹੇ ਤਿਉਹਾਰਾਂ ਵਿੱਚੋਂ ਦਿਵਾਲੀ ਦਾ ਤਿਉਹਾਰ ਆਪਣਾ ਇੱਕ ਖ਼ਾਸ ਸਥਾਨ ਅਤੇ ਮਹੱਤਵ ਰੱਖਦਾ ਹੈ।

ਦਿਵਾਲੀ ਸ਼ਬਦ ਸੰਸਕ੍ਰਿਤ ਦੇ ਦੋ ਸ਼ਬਦਾਂ ਦੀਵਾ ਅਤੇ ' ਆਵਲੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ- ਦੀਵਿਆਂ ਦੀ ਕਤਾਰ। ਇਹ ਤਿਉਹਾਰ ਦੁਸਹਿਰੇ ਤੋਂ ਬਾਅਦ ਵੀਹਵੇਂ ਦਿਨ ਕੱਤਕ ਮਹੀਨੇ (ਅਕਤੂਬਰਨਵੰਬਰ) ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਇਤਿਹਾਸਿਕ ਹਵਾਲਿਆਂ ਅਨੁਸਾਰ ਹਿੰਦੂ ਧਰਮ ਵਿੱਚ ਇਸਦਾ ਸੰਬੰਧ ਲਕਸ਼ਮੀ ਪੂਜਨ ਅਤੇ ਸ੍ਰੀ ਰਾਮ ਚੰਦਰ ਜੀ ਦੁਆਰਾ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਰਾਵਣ ਨੂੰ ਮਾਰਨ ਉਪਰੰਤ ਅਯੁੱਧਿਆ ਵਾਪਸ ਪਰਤਣ ਨਾਲ ਹੈ। ਮੱਸਿਆ ਦੀ ਰਾਤ ਹੋਣ ਕਾਰਨ ਲੋਕਾਂ ਨੇ ਇਸ ਦੀ ਖੁਸ਼ੀ ਘਿਓ ਦੇ ਦੀਵੇ ਜਗਾ ਕੇ ਮਨਾਈ ਸੀ। ਸਿੱਖ ਧਰਮ ਵਿੱਚ ਇਸ ਦਾ ਸੰਬੰਧ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੈ ਜੋ ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਬਵੰਜਾ ਰਾਜਿਆਂ ਨਾਲ ਇਸ ਦਿਨ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ ਅਤੇ ਬਾਬਾ ਬੁੱਢਾ ਜੀ ਅਤੇ ਸਮੂਹ ਸਿੱਖ ਸੰਗਤਾਂ ਵੱਲੋਂ ਉਹਨਾਂ ਦੇ ਆਗਮਨ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ। ਸਿੱਖ ਧਰਮ ਵਿਚ ਇਸ ਨੂੰ 'ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਰੌਸ਼ਨੀਆਂ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।

ਦਿਵਾਲੀ ਤੋਂ ਕਈ ਦਿਨ ਪਹਿਲਾਂ ਘਰਾਂ ਦੀ ਸਫ਼ਾਈ ਕਰਨਾ,ਰੰਗ-ਰੋਗਨ ਕਰਵਾਉਣਾ,ਦਿਵਾਲੀ ਵਾਲੇ ਦਿਨ ਭਾਂਡੇ ਖਰੀਦਣਾ, ਮਠਿਆਈਆਂ ਖਾਣੀਆਂ ਅਤੇ ਵੰਡਣਾ, ਨਵੇਂ ਕੱਪੜੇ ਪਾਉਣਾ, ਲਕਸ਼ਮੀ ਦੇਵੀ ਦੀ ਪੂਜਾ-ਅਰਾਧਨਾ ਕਰਨੀ, ਰਾਤ ਵੇਲੇ ਦੀਵੇ-ਮੋਮਬੱਤੀਆਂ ਅਤੇ ਲਾਇਟਾਂ ਦੁਆਰਾ ਚਾਨਣ ਕਰਨਾ - ਇਹ ਸਭ ਲੋਕਾਂ ਦੇ ਇਸ ਤਿਉਹਾਰ ਨੂੰ ਮਨਾਉਣ ਪ੍ਰਤੀ ਉਤਸ਼ਾਹ,ਅਥਾਹ ਸ਼ਰਧਾ, ਵਿਸ਼ਵਾਸ ਅਤੇ ਮਨ ਦੀ ਖੁਸ਼ੀ ਦੇ ਭਾਵ ਨੂੰ ਉਜਾਗਰ ਕਰਦੇ ਹਨ। ਪਿੰਡਾਂ ਅਤੇ ਛੋਟੇ ਨਗਰਾਂ ਵਿੱਚ ਲਕਸ਼ਮੀ ਦੇਵੀ ਦੀ ਪੂਜਾ ਲਈ ਅੱਜ ਵੀ ਘੁਮਿਆਰਾ ਕੋਲੋਂ ਇੱਕ 'ਹਟੜੀ ਲਿਆਂਦੀ ਜਾਂਦੀ ਹੈ। ਮੂਰਤੀ ਨਾ ਹੋਣ ਦੀ ਸੂਰਤ ਵਿੱਚ ਉਸ ਵਿੱਚ ਦੀਵਾ ਜਗਾ ਦਿੱਤਾ ਜਾਂਦਾ ਹੈ  ਪਤਾਸੇ , ਖਿੱਲਾਂ , ਮਖਾਣੇ ਆਦਿ ਮਿੱਟੀ ਜਾਂ ਖੋਪੇ ਦੀ ਝੂਠੀ ਵਿੱਚ ਪਾ ਕੇ ਜਗਦੇ ਦੀਵੇ ਕੋਲ ਰੱਖ ਕੇ ਲਕਸ਼ਮੀ ਨੂੰ ਭੋਗ ਲੁਆ ਕੇ ਬੱਚਿਆਂ ਵਿੱਚ ਵੰਡੇ ਜਾਂਦੇ ਹਨ ਅਤੇ ਪਰਿਵਾਰ ਦੇ ਸੁੱਖ ਅਤੇ ਘਰ ਵਿੱਚ ਲਕਸ਼ਮੀ (ਧਨ ਦੌਲਤ ) ਆਉਣ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ । ਹਟੜੀ ਦੇ ਚੁਤਰਫ਼ੀ ਖੁੱਲੇ ਬਹਿਆਂ ਵਾਂਗ ਘਰ ਦੇ ਦਰਵਾਜ਼ੇ ਵੀ ਦੇਰ ਰਾਤ ਤੱਕ ਲਕਸ਼ਮੀ ਦੇ ਘਰ ਵਿੱਚ ਪ੍ਰਵੇਸ਼ ਕਰਨ ਦੇ ਵਿਸ਼ਵਾਸ ਵਜੋਂ ਖੁੱਲ੍ਹੇ ਰੱਖੇ ਜਾਂਦੇ ਹਨ।

 ਇਸ ਦਿਨ ਦੀਵੇ ਦੀ ਕਾਲਖ ਅੱਖਾਂ ਵਿੱਚ ਪਾਉਣਾ , ਜੂਆ ਖੇਡਣਾ, ਜਾਦੂ-ਟੂਣੇ ਕਰਨੇ , ਬਲੀ ਦੇਣਾ ਆਦਿ ਵਰਗੇ ਕਰਮ-ਕਾਂਡ  ਕਰਨਾ -ਇਸ ਤਿਉਹਾਰ ਦੀ ਪਵਿੱਤਰਤਾ ਤੇ ਕਾਲਾ ਧੱਬਾ ਹਨ। ਇਸ ਦੇ ਨਾਲ ਹੀ ਪਟਾਖੇ ਅਤੇ ਆਤਿਸ਼ਬਾਜ਼ੀ ਤੇ ਲੱਖਾਂ-ਕਰੋੜਾਂ ਰੁਪਿਆ ਮਿੰਟਾਂਸਕਿੰਟਾਂ ਵਿੱਚ ਅੱਗ ਦੀ ਭੇਂਟ ਚੜ੍ਹਾ ਦਿੱਤਾ ਜਾਂਦਾ ਹੈ । ਕੁੱਝ ਮਿੰਟਾਂ ਦੀ ਖੁਸ਼ੀ ਸਾਡੀ ਜਮਾਂ ਪੂੰਜੀ ਦਾ ਨੁਕਸਾਨ ਅਤੇ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੀ ਕਰਦੀ ਹੈ। ਪਟਾਖਿਆਂ ਅਤੇ ਆਤਸ਼ਬਾਜੀਆਂ ਨਾਲ ਅਸੀਂ ਕੁੱਝ ਹੀ ਪਲਾਂ ਵਿਚ ਵਾਤਾਵਰਣ , ਜਿਸ ਵਿੱਚ ਅਸੀਂ ਆਪ ਹੀ ਸਾਹ ਲੈਣਾ ਹੈ , ਨੂੰ ਕਈ ਗੁਣਾਂ ਗੰਧਲਾ ਕਰ ਦਿੰਦੇ ਹਾਂ ਅਤੇ ਸ਼ੋਰ ਪ੍ਰਦੂਸ਼ਣ ਨੂੰ ਵਧਾਉਂਦੇ ਹਾਂ। ਅੱਜ ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਦੇ ਵਧਣ ਕਾਰਨ ਵਾਤਾਵਰਣ ਦੇ ਲਈ ਇੱਕ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਲਈ ਵਰਤਮਾਨ ਸਮੇਂ ਦੀ ਨਜ਼ਾਕਤ ਅਤੇ ਲੋੜ ਨੂੰ ਦੇਖਦੇ ਹੋਏ ਸਾਨੂੰ ਦਿਵਾਲੀ ਨੂੰ ਪਟਾਖਿਆਂ ਆਦਿ ਦਾ ਤਿਆਗ ਕਰਕੇ ਧੂੰਆ ਰਹਿਤ ਮਨਾਉਣਾ ਚਾਹੀਦਾ ਹੈ। ਆਪਣੇ ਦੋਸਤਾਂਮਿੱਤਰਾਂ , ਸਕੇ-ਸੰਬੰਧੀਆਂ ਨੂੰ ਛਾਂਦਾਰ , ਫੁੱਲਾਂ ਤੇ ਫ਼ਲਾਂ ਵਾਲੇ ਬੂਟੇ ਤੋਹਫੇ ਵਜੋਂ ਦੇਣੇ ਚਾਹੀਦੇ ਹਨ। ਸਾਡੇ ਦੁਆਰਾ ਦਿੱਤਾ ਉਰ ਬੂਟਾ ਆਪਣੇ ਵਾਧੇ ਨਾਲ ਸਾਡੇ ਆਪਸੀ ਪਿਆਰ ਨੂੰ ਵੀ ਕਈ ਵਰਿਆਂ ਤੱਕ ਮਹਿਕਾਏਗਾ। ਇਸ ਦਿਨ ਅਸੀਂ ਰੁੱਖ ਲਗਾ ਕੇ ਦੂਸਰਿਆਂ ਨੂੰ ਸਵੱਛ ਵਾਤਾਵਰਣ ਵੀ ਤੋਹਫ਼ੇ ਵਜੋਂ ਦੇ ਸਕਦੇ ਹਾਂ। ਮਿਲਾਵਟ ਦੇ ਇਸ ਦੌਰ ਵਿਚ ਨਕਲੀ ਮਠਿਆਈਆਂ ਖਾਣ ਅਤੇ ਖਵਾਉਣ ਤੋਂ ਬਚਣ ਲਈ ਆਪਣੀ ਪਹੁੰਚ ਮੁਤਾਬਕ ਫ਼ਲਾਂ ਅਤੇ ਸੁੱਕੇ ਮੇਵਿਆਂ ਨੂੰ ਤੋਹਫ਼ੇ ਵਜੋਂ ਦਿੱਤਾ ਜਾ ਸਕਦਾ ਹੈ।ਇਸ ਤਰ੍ਹਾਂ ਅਸੀਂ ਦੂਸਰਿਆਂ ਨੂੰ ਤੰਦਰੁਸਤ ਜ਼ਿੰਦਗੀ ਤੋਹਫ਼ੇ ਵਜੋਂ ਦਿੰਦੇ ਹਾਂ। ਰਾਤ ਸਮੇਂ ਮਿੱਟੀ ਦੇ ਦੀਵੇ ਜਗਾ ਕੇ ਇਸ ਤਿਉਹਾਰ ਦੀ ਖੁਸ਼ੀ ਦੇ ਅਸਲ ਚਾਨਣ ਵਿੱਚ ਵਾਧਾ ਕਰਨਾ ਚਾਹੀਦਾ ਹੈ।

ਤਿਉਹਾਰਾਂ ਨੂੰ ਸਾਂਝੇ ਤੌਰ ਤੇ ਮਨਾਉਣ ਦਾ ਮਤਲਬ ਹੀ ਆਪਸੀ ਮੇਲ-ਮਿਲਾਪ ਅਤੇ ਪਿਆਰ ਨੂੰ ਵਧਾਉਣਾ ਹੁੰਦਾ ਹੈ। ਖ਼ੁਸ਼ੀਆਂਖੇੜਿਆਂ ਨੂੰ ਆਪਸ ਵਿੱਚ ਵੰਡਦੇ ਹੋਏ ਮਨੁੱਖੀ ਰੂਹਾਂ ਨੂੰ ਇਸ ਨਾਲ ਮਹਿਕਾਉਣਾ ਹੁੰਦਾ ਹੈ। ਇਸ ਲਈ ਕਿਉਂ ਨਾ ਅਸੀਂ ਆਪਣਿਆਂ ਅਤੇ ਆਉਣ ਵਾਲੀਆਂ ਪੀੜੀਆਂ ਦੇ ਜੀਵਨ , ਤੰਦਰੁਸਤੀ ਅਤੇ ਖੁਸ਼ੀ ਦਾ ਖ਼ਿਆਲ ਕਰਦੇ ਹੋਏ ਇੱਕ ਸਵੱਛ , ਪ੍ਰਦੂਸ਼ਣ ਰਹਿਤ, ਸਾਦਗੀ ਅਤੇ ਖੁਸ਼ੀਆਂ ਭਰਪੂਰ ਵਾਤਾਵਰਣ ਸਿਰਜ ਕੇ ਉਹਨਾਂ ਨੂੰ ਇਸ ਤਿਉਹਾਰ ਮੌਕੇ ਇੱਕ ਸਦੀਵੀ ਅਤੇ ਵਡਮੁੱਲਾ ਤੋਹਫ਼ਾ ਦੇਈਏ।

ਇਸ ਤਿਉਹਾਰ ਦੀ ਧਾਰਮਿਕ ਮਹਾਨਤਾ ਨੂੰ ਕਾਇਮ ਰੱਖਦੇ ਹੋਏ ਆਪਣੇ ਇਸ਼ਟਾਂ ਦੀ ਚਰਨ-ਛੋਹ ਪ੍ਰਾਪਤ ਇਸ ਧਰਤੀ ਅਤੇ ਇਸ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਦੂਰ ਰੱਖਣਾ ਹੀ ਉਹਨਾਂ ਦੀ ਅਸਲੀ ਪੂਜਾ-ਅਰਾਧਨਾ ਹੋਵੇਗੀ। ਉਹਨਾਂ ਦੇ ਸੁਪਨਿਆਂ ਦੇ ਭਾਰਤ ਨੂੰ ਜਿਉਂਦਾ ਰੱਖਣਾ ਹੀ ਇਸ ਤਿਉਹਾਰ ਤੇ ਉਹਨਾਂ ਵੱਲ ਸਾਡੀ ਅਸਲੀ ਭੇਂਟ ਹੋਵੇਗੀ।

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

Punjabi Essay, Paragraph on “ਦੀਵਾਲੀ ਦਾ ਤਿਓਹਾਰ” “Diwali Da Tyohar” Best Punjabi Lekh-Nibandh for Class 6, 7, 8, 9, 10 Students.

ਦੀਵਾਲੀ ਦਾ ਤਿਓਹਾਰ , diwali da tyohar.

ਭੂਮਿਕਾ— ਭਾਰਤ ਨੂੰ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ ਵੀ ਕਿਹਾ ਜਾਂਦਾ ਹੈ।ਇੱਥੇ ਰੁੱਤ ਜਾਂ ਮੌਸਮੀ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਭਾਰਤ ਦਾ ਇਕ ਮਹਾਨ ਤੇ ਪ੍ਰਸਿੱਧ ਤਿਉਹਾਰ ਹੈ। ਇਹ ਤਿਓਹਾਰ ਖੁਸ਼ੀਆਂ ਅਤੇ ਚਾਵਾਂ ਨਾਲ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ।

ਦੀਵਾਲੀ ਦਾ ਅਰਥ— ਦੀਵਾਲੀ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਸ ਦਾ ਅਰਥ ਹੈ-ਦੀਪ + ਆਵਲੀ ਅਰਥਾਤ ਦੀਵਿਆਂ ਦੀਆਂ ਪਾਲਾਂ ਜਾਂ ਪੰਗਤੀਆਂ। ਸਪਸ਼ਟ ਹੈ ਕਿ ਇਹ ਤਿਓਹਾਰ ਪ੍ਰਕਾਸ਼ ਦਾ ਤਿਉਹਾਰ ਹੈ। ਆਦਿ ਕਾਲ ਤੋਂ ਹੀ ਮਨੁੱਖ ਇਹ ਕਾਮਨਾ ਕਰਦਾ ਆਇਆ ਹੈ ਕਿ ਹੇ ਪ੍ਰਭੂ ਮੈਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਚਲ। ਦੀਵਾਲੀ ਦੀਵਿਆਂ ਦਾ ਤਿਓਹਾਰ ਹੈ, ਜਿੱਤ ਦਾ ਤਿਓਹਾਰ ਹੈ, ਗਿਆਨ ਦਾ ਤਿਓਹਾਰ ਹੈ।ਜਿਸ ਤਰ੍ਹਾਂ ਦੀਵੇ ਦਾ ਚਾਨਣ ਅੰਧਕਾਰ ਨੂੰ ਦੂਰ ਕਰਦਾ ਹੈ ਉਸੇ ਤਰ੍ਹਾਂ ਗਿਆਨ ਦਾ ਚਾਨਣ ਵੀ ਅਗਿਆਨ ਦੇ ਹਨੇਰੇ ਨੂੰ ਦੂਰ ਕਰਦਾ ਹੈ।

ਮਨਾਏ ਜਾਣ ਦੇ ਕਾਰਨ— ਦੀਵਾਲੀ ਨੂੰ ਮਨਾਏ ਜਾਣ ਦੇ ਕਈ ਕਾਰਨ ਹਨ।ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਪੂਰਾ ਕਰਕੇ ਸੀਤਾ ਜੀ ਨੂੰ ਪਾਪੀ ਰਾਵਣ ਦੇ ਪੰਜੇ ਵਿਚੋਂ ਛੁਡਾ ਕੇ ਅਯੋਧਿਆ ਵਾਪਸ ਆਏ ਸਨ।ਅਯੋਧਿਆ ਵਾਪਸ ਆਉਣ ਤੇ ਉਨ੍ਹਾਂ ਦਾ ਰਾਜ ਤਿਲਕ ਹੋਇਆ ਸੀ। ਇਸੇ ਖੁਸ਼ੀ ਵਿਚ ਅਯੋਧਿਆ ਵਾਸੀਆਂ ਨੇ ਦੀਪਮਾਲਾ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ।ਕ੍ਰਿਸ਼ਨ ਜੀ ਦੇ ਚਰਿੱਤਰ ਨਾਲ ਵੀ ਦੀਵਾਲੀ ਦਾ ਪ੍ਰਸੰਗ ਜੁੜਿਆ ਹੋਇਆ ਹੈ।ਲੋਕਾਂ ਦਾ ਵਿਸ਼ਵਾਸ ਹੈ ਕਿ ਭਗਵਾਨ ਕ੍ਰਿਸ਼ਨ ਜੀ ਨੇ ਇਸ ਤੋਂ ਇਕ ਦਿਨ ਪਹਿਲਾਂ ਨਰਕਾਸੁਰ ਨੂੰ ਮਾਰਿਆ ਸੀ। ਇਸੇ ਦਿਨ ਨਰਸਿੰਘ ਭਗਵਾਨ ਨੇ ਹਿਰਣਾਕਸ਼ਪ ਨੂੰ ਮਾਰ ਕੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਸੀ।ਇਸੇ ਦਿਨ ਸਮੁੰਦਰ-ਮੰਥਨ ਨਾਲ ਲੱਛਮੀ ਜੀ ਪ੍ਰਗਟ ਹੋਈ ਸੀ। ਇੰਦਰ ਦਾ ਹੰਕਾਰ ਚੂਰ- ਚੂਰ ਕਰਨ ਲਈ ਭਗਵਾਨ ਕ੍ਰਿਸ਼ਨ ਨੇ ਗੋਕੁਲ ਵਾਸੀਆਂ ਤੋਂ ਦੀਵਾਲੀ ਤੋਂ ਇਕ ਦਿਨ ਪਿੱਛੋਂ ਗੋਵਰਧਨ ਪੂਜਾ ਕਰਵਾਈ ਸੀ।

ਇਸੇ ਪਵਿੱਤਰ ਤਿਓਹਾਰ ਦੇ ਪਿੱਛੋਕੜ ਨਾਲ ਇਕ ਹੋਰ ਘਟਨਾ ਜੁੜੀ ਹੋਈ ਹੈ। ਇਸੇ ਦਿਨਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਜਹਾਂਗੀਰ ਦੇ ਬੰਦੀਖਾਨੇ ਵਿਚੋਂ 52 ਰਾਜਿਆਂ ਸਮੇਤ ਮੁਕਤ ਹੋ ਕੇ ਅੰਮ੍ਰਿਤਸਰ ਪੁੱਜੇ ਸਨ।ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਸਿੱਖਾਂ ਨੇ ਦਰਬਾਰ ਸਾਹਿਬ ਵਿਚ ਦੀਪ-ਮਾਲਾ ਕੀਤੀ ਅਤੇ ਆਤਸ਼ਬਾਜ਼ੀ ਕੀਤੀ ਸੀ।ਇਸ ਕਾਰਨ ਅਮ੍ਰਿਤਸਰ ਵਿਚ ਦੀਵਾਲੀ ਵਿਸ਼ੇਸ਼ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ।ਜੈਨੀਆਂ ਦੇ 24ਵੇਂ ਤੀਰਥੰਕਰ ਮਹਾਵੀਰ ਸੁਆਮੀ, ਆਰੀਆ ਸਮਾਜ ਦੇ ਬਾਨੀ ਸਵਾਮੀ ਦਯਾਨੰਦ ਜੀ ਅਤੇ ਸਵਾਮੀ ਰਾਮਤੀਰਥ ਜੀ ਦਾ ਨਿਰਵਾਣ ਵੀ ਇਸੇ ਦਿਨ ਹੋਇਆ ਸੀ।

ਘਰਾਂ ਦੀ ਸਫ਼ਾਈ— ਦੀਵਾਲੀ ਦੇ ਮੌਕੇ ਲੋਕ ਘਰਾਂ ਦੀ ਸਫ਼ਾਈ ਕਰਦੇ ਹਨ।ਘਰਾਂ ਅਤੇ ਦੁਕਾਨਾਂ ਨੂੰ ਸਫੇਦੀ ਕਰਾਉਂਦੇ ਹਨ। ਦੀਵਾਲੀ ਦੀਆਂ ਤਿਆਰੀਆਂ ਕਈ-ਕਈ ਦਿਨ ਪਹਿਲਾਂ ਹੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।ਮਕਾਨਾਂ ਅਤੇ ਦੁਕਾਨਾਂ ਅੰਦਰ ਸਜਾਵਟਾਂ ਕੀਤੀਆਂ ਜਾਂਦੀਆਂ ਹਨ।

ਬਜ਼ਾਰਾਂ ਦੀ ਰੌਣਕ— ਦੀਵਾਲੀ ਵਾਲੇ ਦਿਨ ਬਜ਼ਾਰਾਂ ਵਿਚ ਖ਼ਾਸ ਰੌਣਕਾਂ ਹੁੰਦੀਆਂ ਹਨ। ਹਲਵਾਈਆਂ ਦੀਆਂ ਦੁਕਾਨਾਂ ਬੜੇ ਖ਼ਾਸ ਅਤੇ ਉਚੇਚੇ ਢੰਗ ਨਾਲ ਸਜਾਈਆਂ ਜਾਂਦੀਆਂ ਹਨ। ਬਜ਼ਾਰਾਂ ਵਿਚ ਇੰਨੀ ਭੀੜ ਹੁੰਦੀ ਹੈ ਕਿ ਮੋਢੇ ਨਾਲ ਮੋਢਾ ਖਹਿੰਦਾ ਹੈ। ਲੋਕ ਲੱਖਾਂ ਰੁਪਿਆਂ ਦਾ ਸਮਾਨ ਖਰੀਦ ਕੇ ਲੈ ਜਾਂਦੇ ਹਨ।

ਰਾਤ ਦਾ ਦ੍ਰਿਸ਼— ਦੀਵਾਲੀ ਦੀ ਰਾਤ ਸੱਜ ਵਿਆਹੀ ਮੁਟਿਆਰ ਵਾਂਗ ਚਮਕ ਉੱਠਦੀ । ਸੂਰਜ ਦੀ ਟਿਕੀ ਛਿਪਦੇ ਸਾਰ ਠਾਹ-ਠਾਹ ਦੀਆਂ ਅਵਾਜ਼ਾਂ ਸ਼ੁਰੂ ਹੋ ਜਾਂਦੀਆਂ ਹਨ।ਹਵਾਈਆਂ, ਫੁੱਲਝੜੀਆਂ ਅਤੇ ਪਟਾਕੇ ਚਲਾਏ ਜਾਂਦੇ ਹਨ। ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਅਤੇ ਅੰਦਰੀਂ ਦੀਪਮਾਲਾ ਕਰਦੇ ਹਨ। ਕੋਈ ਦੀਵੇ ਜਗਾਉਂਦਾ ਹੈ, ਕੋਈ ਮੋਮਬੱਤੀਆਂ ਤੇ ਕੋਈ ਅਮੀਰ ਲੋਕ ਬਿਜਲੀ ਦੇ ਲਾਟੂਆਂ ਦੀਆਂ ਲੜੀਆਂ ਜਗਾਉਂਦੇ ਹਨ। ਸਾਰਾ ਸ਼ਹਿਰ ਜਗ-ਮਗ ਕਰਨ ਲੱਗ ਪੈਂਦਾ ਹੈ। ਹਰ ਪਾਸੇ ਰੋਸ਼ਨੀ ਦੀਆਂ ਕਤਾਰਾਂ ਨਜ਼ਰ ਆਉਂਦੀਆਂ ਹਨ।

ਲਕਸ਼ਮੀ ਦੀ ਪੂਜਾ— ਕਈ ਲੋਕ ਦੀਵਾਲੀ ਨੂੰ ਲਕਸ਼ਮੀ ਜੀ ਦਾ ਤਿਉਹਾਰ ਮੰਨਦੇ ਹਨ ਅਤੇ ਲਕਸ਼ਮੀ ਜੀ ਦੀ ਪੂਜਾ ਕਰਦੇ ਹਨ। ਦੀਵਾਲੀ ਵਾਲੀ ਰਾਤ ਅਪਣੇ ਗਹਿਣੇ ਅਤੇ ਨਕਦੀ ਬਾਲ ਵਿਚ ਰੱਖ ਕੇ ਲਕਸ਼ਮੀ ਜੀ ਦੀ ਪੂਜਾ ਕਰਦੇ ਹਨ।ਲੋਕ ਸਾਰੀ ਰਾਤ ਆਪਣੇ ਘਰਾਂ ਵਿਚ ਰੋਸ਼ਨੀ ਰੱਖਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਦੀਵਾਲੀ ਦੀ ਰਾਤ ਲਕਸ਼ਮੀ ਦੇਵੀ ਘਰਾਂ ਵਿਚ ਫੇਰਾ ਪਾਉਂਦੀ ਹੈ।

ਮਨਾਉਣ ਦਾ ਢੰਗ — ਵੰਨ-ਸੁਵੰਨੇ ਸੰਸਾਰ ਦੇ ਵੰਨ-ਸੁਵੰਨੇ ਲੋਕਾਂ ਦਾ ਦੀਵਾਲੀ ਦਾ ਤਿਓਹਾਰ ਮਨਾਉਣ ਦਾ ਢੰਗ ਆਪੋ ਆਪਣਾ ਹੈ। ਕਈ ਲੋਕ ਜੂਆ ਖੇਡ ਕੇ ਅਤੇ ਨਸ਼ੇ ਦੀ ਵਰਤੋਂ ਕਰਕੇ ਦਿਲ ਦੀ ਭੜਾਸ ਕੱਢਦੇ ਹਨ। ਕਈ ਪੂਜਾ-ਪਾਠ ਕਰਕੇ ਖੁਸ਼ੀ ਅਨੁਭਵ ਕਰਦੇ ਹਨ। ਜੂਏ ਅਤੇ ਨਸ਼ੇ ਦੇ ਸ਼ੌਕੀਨ ਆਪਣੀ ਹੂੜ-ਮੱਤ ਕਾਰਨ ਕਈ ਵਾਰ ਦੀਵਾਲੀ ਦੀ ਰਾਤ ਆਪਣਾ ਦੀਵਾਲਾ ਹੀ ਕੱਢ ਲੈਂਦੇ ਹਨ ਅਤੇ ਇੰਝ ਆਪਣਾ ਝੁੱਗਾ ਚੌੜ ਕਰਕੇ ਆਪਣੀ ਕਿਸਮਤ ਨੂੰ ਕੌਸਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਸਮਾਜਕ ਬੁਰਾਈਆਂ ਦਾ ਤਿਆਗ ਕਰਕੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਖੁਸ਼ੀਆਂ ਅਤੇ ਖੇੜਿਆਂ ਦਾ ਖ਼ਜਾਨਾ ਸਮਝ ਕੇ ਇੰਝ ਮਨਾਈਏ ਕਿ ਬਾਅਦ ਵਿਚ ਪਛਤਾਉਂਣਾ ਨਾ ਪਵੇ।

ਅੰਮ੍ਰਿਤਸਰ ਦੀ ਦੀਵਾਲੀ— ਦੀਵਾਲੀ ਭਾਵੇਂ ਭਾਰਤ ਦੇ ਕੋਨੇ-ਕੋਨੇ ਵਿਚ ਮਨਾਈ ਜਾਂਦੀ ਹੈ, ਪਰ ਅੰਮ੍ਰਿਤਸਰ ਦੀ ਦੀਵਾਲੀ ਵਿਸ਼ੇ ਅਤੇ ਵਿਲੱਖਣ ਢੰਗ ਦੀ ਹੁੰਦੀ ਹੈ।ਲੋਕ ਦੂਰੋਂ-ਦੂਰੋਂ ਹੁੰਮ-ਹੁੰਮਾ ਕੇ ਅਮ੍ਰਿਤਸਰ ਪੁੱਜਦੇ ਹਨ। ਦਰਬਾਰ ਸਾਹਿਬ ਵਿਚ ਖਾਸ ਰੋਣਕਾਂ ਹੁੰਦੀਆਂ ਹਨ।ਰਾਤ ਨੂੰ ਹਰਿਮੰਦਰ ਸਾਹਿਬ ਵਿਚ ਆਤਸ਼ਬਾਜ਼ੀ ਦਾ ਦ੍ਰਿਸ਼ ਖਾਸ ਦੇਖਣਯੋਗ ਹੁੰਦਾ ਹੈ।ਇਸੇ ਲਈ ਆਖਿਆ ਗਿਆ ਹੈ—

ਦਾਲ ਰੋਟੀ ਘਰ ਦੀ , ਦੀਵਾਲੀ ਅੰਮ੍ਰਿਤਸਰ ਦੀ |

ਸਾਰਾਂਸ਼— ਸਾਨੂੰ ਦੀਵਾਲੀ ਦਾ ਤਿਓਹਾਰ ਬੜੀ ਸ਼ਰਧਾ ਅਤੇ ਪਵਿੱਤਰਤਾ ਨਾਲ ਮਨਾਉਣਾ ਚਾਹੀਦਾ ਹੈ। ਦੀਵਾਲੀ ਅਸਲ ਵਿਚ ਸਾਂਝ ਪਾਉਣ ਵਾਲਾ ਭਾਈਚਾਰਕ ਤਿਓਹਾਰ ਹੈ। ਇਸ ਦਿਨ ਸਾਨੂੰ ਈਰਖਾ ਅਤੇ ਵੈਰ-ਵਿਰੋਧ ਛੱਡ ਕੇ ਅਤੇ ਆਪਸੀ ਵਿਤਕਰੇ ਤੇ ਭੇਦ-ਭਾਵ ਭੁਲਾ ਕੇ ਹਰ ਇਕ ਨਾਲ ਪਿਆਰ ਅਤੇ ਮੇਲ-ਮਿਲਾਪ ਨਾਲ ਰਹਿਣਾ ਚਾਹੀਦਾ ਹੈ।

ਇਸ ਦੇ ਨਾਲ-ਨਾਲ ਸਾਨੂੰ ਸਦਾ ਹੀ ਪ੍ਰਣ ਵੀ ਦੁਹਰਾਉਣਾ ਚਾਹੀਦਾ ਹੈ ਕਿ ਅਸੀਂ ਨਸ਼ੇ ਅਤੇ ਜੂਏ ਵਰਗੀਆਂ ਭੈੜੀਆਂ ਵਾਦੀਆਂ ਤੋਂ ਸਦਾ ਦੂਰ ਰਹੀਏ।

Related Posts

punjabi-paragraph-essay

punjabi_paragraph

PunjabiParagraph.com ਸਿੱਖਿਆ ਦੇ ਪੋਰਟਲ ਵਿੱਚ ਤੁਹਾਡਾ ਸੁਆਗਤ ਹੈ। ਸਾਡਾ ਉਦੇਸ਼ ਅੰਤਰਰਾਸ਼ਟਰੀ ਸੱਤਰ ‘ਤੇ ਪੰਜਾਬੀ ਭਾਸ਼ਾ ਨੂੰ ਹਰ ਵਿਦਿਆਰਥੀ ਤੱਕ ਪਹੁੰਚਯੋਗ ਬਣਾਉਣਾ ਹੈ। ਇਸ ਟੀਚੇ ਨਾਲ ਅਸੀਂ ਇਸ ਵਿਦਿਅਕ ਪੋਰਟਲ ‘ਤੇ ਰੋਜ਼ਾਨਾ ਲਾਭਦਾਇਕ ਸਮੱਗਰੀ ਜਿਵੇਂ ਕਿ ਪੰਜਾਬੀ ਪੈਰੇ, ਪੰਜਾਬੀ ਲੇਖ, ਪੰਜਾਬੀ ਭਾਸ਼ਣ ਆਦਿ ਨੂੰ ਅਪਲੋਡ ਕਰ ਰਹੇ ਹਾਂ। ਸਾਡਾ ਪਹਿਲਾ ਟੀਚਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਵੈੱਬਸਾਈਟ ਤੋਂ ਲਾਭ ਉਠਾਉਣ। ਤੁਹਾਡਾ ਧੰਨਵਾਦ।

Save my name, email, and website in this browser for the next time I comment.

COMMENTS

  1. ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language

    10 Lines on Diwali in Punjabi. ( Essay-2 ) Diwali Essay in Punjabi Language with headings. ਭੂਮਿਕਾ- ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਇਹ ਮੇਲੇ ਅਤੇ ਤਿਉਹਾਰ ਸਾਡੇ - ਸੱਭਿਆਚਾਰ ਦਾ ਇੱਕ ਅਨਿੱਖੜਵਾਂ ...

  2. Best diwali essay in punjabi (ਲੇਖ: ਦਿਵਾਲੀ)

    ਦਿਵਾਲੀ ਉੱਤੇ ਲੇਖ ਇਕ ਮਹੱਤਵਪੂਰਨ ਲੇਖ (diwali essay in punjabi) ਹੈ। ਦੀਵਾਲੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ। ਅੱਜ ਅਸੀਂ ਤੁਹਾਡੇ ਲਈ ਦਿਵਾਲੀ ਉੱਤੇ ਲੇਖ ਲਿਖ ਕੇ ਆਏ ਹਾਂ।

  3. ਦੀਵਾਲੀ ਲੇਖ diwali-essay-in-punjabi (8th Punjabi)

    ਦੀਵਾਲੀ ਲੇਖ diwali-essay-in-punjabi (8th Punjabi) 51 Views 3 Min Read 5. Share. 3 Min Read. SHARE. ਇਸ ਪਾਠ ਨੂੰ ਪੰਜਾਬੀ ਵਿੱਚ ਸੁਣਨ ਲਈ ਕਲਿਕ ਕਰੋ ਜੀ .

  4. Diwali Essay in Punjabi for Class 5

    bySarah Smith -February 21, 2024. Diwali Essay in Punjabi for Class 5: ਦੀਵਾਲੀ ਸਿਖ ਪਰਂਪਰਾਵਾ ਦਾ ਏਕ ਮਹਿਨਤਾ ਹੈ, ਜੋ ਪੂਰੀ ਦੁਨੀਆ ਵਿੱਚ ਖਾਸ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਹੈ। ਇਹ ਭਾਰਤੀ ਹਿੰਦੂ ...

  5. ਦਿਵਾਲੀ ਦਾ ਤਿਉਹਾਰ ਦਾ ਲੇਖ

    June 20, 2023 by PunjabiWikiTeam. Diwali Essay In Punjabi - ਅੱਜ ਦੇ ਲੇਖ ਵਿੱਚ, ਅਸੀਂ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਦੀਵਾਲੀ ਲੇਖ ਲੈ ਕੇ ਆਏ ਹਾਂ, ਜਿਸ ਵਿੱਚ ਅਸੀਂ ਤੁਹਾਨੂੰ ਦੀਵਾਲੀ ਦੇ ...

  6. Punjabi Essay on "Diwali da Tyohar", "ਦੀਵਾਲੀ ਦਾ ਤਿਉਹਾਰ", Punjabi Essay

    ਦੀਵਾਲੀ ਦਾ ਤਿਉਹਾਰ . Diwali da Tyohar . ਭਾਰਤ ਤਿਉਹਾਰਾਂ ਦਾ ਦੇਸ਼ : ਭਾਰਤ ਇਕ ਤਿਉਹਾਰਾਂ ਦਾ ਦੇਸ਼ ਹੈ। ਕੁਝ ਤਿਉਹਾਰ ਸਾਡੇ ਇਤਿਹਾਸਿਕ ਵਿਰਾਸਤ ਨਾਲ ਸੰਬੰਧਿਤ ਹਨ ਅਤੇ ਕੁਝ ਧਾਰਮਿਕ ਵਿਰਾਸਤ ਨਾਲ ...

  7. Punjabi Essay, Paragraph on "Diwali", "ਦੀਵਾਲੀ

    Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

  8. Punjabi Essay on "Diwali", "ਦੀਵਾਲੀ" Punjabi Essay, Paragraph, Speech

    ਦੀਵਾਲੀ Diwali. ਦੀਵਾਲੀ ਹਿੰਦੂਆਂ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਦੀਵਾਲੀ ਨੂੰ ਦੀਪਵਾਲੀ ਵੀ ਕਿਹਾ ਜਾਂਦਾ ਹੈ। ਦੀਪਵਾਲੀ ਦਾ ਅਰਥ ਹੈ - ਦੀਵਿਆਂ ਦੀ ਮਾਲਾ ਜਾਂ ਲਿੰਕ।

  9. Punjabi Essay, Paragraph on " ਦਿਵਾਲੀ ", "Diwali" for Class 8, 9, 10, 11

    Punjabi Essay, Paragraph on " ਦਿਵਾਲੀ ", "Diwali" for Class 8, 9, 10, 11, 12 of Punjab Board, CBSE Students.

  10. Punjabi Essay, Paragraph on "ਦੀਵਾਲੀ ਦਾ ਤਿਓਹਾਰ" "Diwali Da Tyohar" Best

    ਦੀਵਾਲੀ ਦਾ ਤਿਓਹਾਰ Diwali Da Tyohar. ਭੂਮਿਕਾ— ਭਾਰਤ ਨੂੰ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ ਵੀ ਕਿਹਾ ਜਾਂਦਾ ਹੈ।ਇੱਥੇ ਰੁੱਤ ਜਾਂ ਮੌਸਮੀ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਭਾਰਤ ...